FacebookTwitterg+Mail

ਬੇਬੋ ਕਰ ਰਹੀ ਹੈ 'ਵੀਰੇ ਦੀ ਵੈਡਿੰਗ' ਸ਼ੂਟਿੰਗ ਦੀ ਤਿਆਰੀ

    1/13
28 August, 2016 11:23:50 AM
ਮੁੰਬਈ— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਆਪਣੀ ਨਵੀਂ ਫਿਲਮ 'ਵੀਰੇ ਦੀ ਵੈਡਿੰਗ' ਦੀ ਤਿਆਰੀਆਂ 'ਚ ਹੁਣ ਰੁਝ ਗਈ ਹੈ। ਇਸ ਫਿਲਮ ਦੀ ਸ਼ੂਟਿੰਗ ਸਤੰਬਰ ਮਹੀਨੇ 'ਚ ਕੀਤੀ ਜਾਵੇਗੀ। ਫਿਲਮ 'ਚ ਕਰੀਨਾਂ ਕਪੂਰ ਦੇ ਨਾਲ ਸੋਨਮ ਕਪੂਰ ਅਤੇ ਸਵਰਾ ਭਾਸਕਰ ਵੀ ਮੁੱਖ ਭੂਮਿਕਾਵਾਂ 'ਚ ਹੋਣਗੀਆਂ।
ਸੂਤਰਾਂ ਮੁਤਾਬਕ, ਕਰੀਨਾ ਨੇ ਹਾਲ ਹੀ 'ਚ ਇਕ ਹੇਅਰ ਡ੍ਰੈਸਿੰਗ ਚੇਨਜ਼ ਦੇ ਕੈਂਪੇਨ ਅਤੇ ਦੋ ਮੈਂਗਜ਼ੀਨਾਂ ਦੇ ਕਵਰ ਪੇਜ਼ ਲਈ ਸ਼ੂਟ ਕਰਾਇਆ ਹੈ। ਹੁਣ ਬੇਬੋ 'ਵੀਰੇ ਦੀ ਵੇਡਿੰਗ' ਲਈ ਵਰਕਸ਼ਾਪ 'ਚ ਜਾਏਗੀ। ਸਤੰਬਰ 'ਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ, ਜਿਸ 'ਚ ਸੋਨਮ ਅਤੇ ਸਵਰਾ ਦੇ ਨਾਲ ਕਰੀਨਾ ਕਪੂਰ ਸਕਰਿਪਟ ਰੀਡਿੰਗ ਅਤੇ ਡਾਈਲਾਗ ਵਰਗੇ ਸੈਸ਼ਨ ਦੀਆਂ ਤਿਆਰੀ ਕਰਨਗੀਆਂ।

Tags: ਕਰੀਨਾ ਕਪੂਰ ਖ਼ਾਨਸੋਨਮ ਕਪੂਰਸਵਰਾ ਭਾਸਕਰKareena Kapoor Khan Sonam savara Bhaskar