FacebookTwitterg+Mail

ਜਦੋਂ ਬੇਬੋ ਨੇ ਸ਼ਾਹਰੁਖ ਦੀ ਅਗਲੀ ਫਿਲਮ ਲਈ ਕਿਹਾ ਕੁਝ ਅਜਿਹਾ...!

kareena kapoor khan rejected shah rukh khan next because of this reason
28 June, 2017 04:13:21 PM

ਨਵੀਂ ਦਿੱਲੀ— ਬਾਲੀਵੁੱਡ ਨਿਰਦੇਸ਼ਕ ਆਨੰਦ ਐਲ ਰਾਏ ਦੀ ਅਗਲੀ ਫਿਲਮ ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਇਸ ਫਿਲਮ 'ਚ ਮੁੱਖ ਕਿਰਦਾਰ 'ਚ ਸ਼ਾਹਰੁਖ ਖਾਨ ਨਜ਼ਰ ਆਉਣਗੇ। ਖਬਰ ਇਹ ਹੈ ਕਿ ਇਸ ਫਿਲਮ 'ਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਖਾਨ ਨੂੰ ਪਹਿਲੀ ਪਸੰਦ ਬਣਾਇਆ ਗਿਆ ਸੀ ਪਰ ਕਰੀਨਾ ਨੇ ਇਸ ਫਿਲਮ ਨੂੰ ਨਾ ਕਹਿ ਦਿੱਤਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਇਸ ਫਿਲਮ ਦੇ ਸੈਟ ਤੋਂ ਸ਼ਾਹਰੁੱਖ ਦੀ ਇੱਕ ਤਸਵੀਰ ਸਾਹਮਣੇ ਆਈ ਸੀ, ਜੋ ਕੁੱਝ ਮਿੰਟਾਂ 'ਚ ਕਾਫੀ ਵਾਇਰਲ ਹੋ ਗਈ ਸੀ। ਕਰੀਨਾ ਦੇ ਨਾ ਕਹਿਣ ਦੇ ਬਾਅਦ ਸ਼ਾਹਰੁਖ ਹੀਰੋਇਨ ਦੀ ਤਲਾਸ਼ 'ਚ ਲੱਗੇ ਹੋਏ ਹਨ। ਪਿਛਲੇ ਕਈ ਮਹੀਨੀਆਂ ਤੋਂ ਇਸ ਫਿਲਮ ਲਈ ਕਈ ਹੀਰੋਇਨਾਂ ਦਾ ਨਾਂ ਸਾਹਮਣੇ ਆਇਆ। ਖਬਰਾਂ ਦੀ ਮੰਨੀਏ ਤਾਂ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਨੂੰ ਇਸ ਫਿਲਮ ਲਈ ਫਾਇਨਲ ਕਰ ਲਿਆ ਗਿਆ ਹੈ। 


Tags: Kareena Kapoor Shah Rukh KhanAnushka SharmaKatrina KaifAanand L Rai ਆਨੰਦ ਐਲ ਰਾਏਸ਼ਾਹਰੁਖ ਖਾਨਕਰੀਨਾ ਕਪੂਰ ਖਾਨ