FacebookTwitterg+Mail

No-Makeup ਲੁੱਕ 'ਚ ਕੈਮਰੇ 'ਚ ਕੈਦ ਹੋਈ ਕਰੀਨਾ, ਕਰਿਸ਼ਮਾ-ਅਮ੍ਰਿਤਾ ਵੀ ਦਿਖੀਆ ਨਾਲ

    1/8
07 March, 2017 06:28:36 PM
ਮੁੰਬਈ- ਬੇਟੇ ਤੈਮੂਰ ਅਲੀ ਖਾਨ ਦੇ ਜਨਮ ਦੇ ਬਾਅਦ ਕਰੀਨਾ ਕਪੂਰ ਇਨ੍ਹੀਂ ਦਿਨੀਂ ਪੋਸਟ ਡਿਲੀਵਰੀ ਸਮੇਂ ਦਾ ਆਨੰਦ ਮਾਣ ਰਹੀ ਹੈ। ਹਾਊਸ ਪਾਰਟੀਜ਼ ਦੇ ਇਲਾਵਾ ਉਹ ਆਪਣੀਆਂ ਦੋਸਤਾਂ ਨਾਲ ਕੁਆਲਿਟੀ ਸਮਾਂ ਵੀ ਬਿਤਾ ਰਹੀ ਹੈ। ਸੋਮਵਾਰ ਦੁਪਹਿਰ ਕਰੀਨਾ ਨੂੰ ਕਰਿਸ਼ਮਾ ਕਪੂਰ ਅਤੇ ਦੋਸਤ ਅਮ੍ਰਿਤਾ ਅਰੋੜਾ ਨਾਲ ਬਾਂਦਰਾ ਦੇ ਪਾਲੀ ਵਿਲੇਜ ਇਲਾਕੇ 'ਚ ਸਪਾਟ ਕੀਤਾ ਗਿਆ। ਇਸ ਅੰਦਾਜ਼ 'ਚ ਕਰੀਨਾ ਇੱਥੇ No Makeup ਲੁੱਕ 'ਚ ਕੈਮਰੇ 'ਚ ਕੈਦ ਹੋ ਗਈ। ਬਾਵਜੂਦ ਇਸ ਦੇ ਉਹ ਕਾਫੀ ਖੂਬਸੂਰਤ ਦਿਖ ਰਹੀ ਸੀ।
ਕਰੀਨਾ ਕਪੂਰ ਖਾਨ ਤੇ ਕਰਿਸ਼ਮਾ ਕਪੂਰ ਹਮੇਸ਼ਾ ਇਕੱਠੀਆਂ ਦਿਖਾਈ ਦਿੰਦੀਆਂ ਹਨ। ਦੋਵੇਂ ਭੈਣਾਂ ਇਕ-ਦੂਜੇ ਦੇ ਕਾਫੀ ਨਜ਼ਦੀਕ ਵੀ ਹਨ। ਕਰੀਨਾ ਦੇ ਮਾਂ ਬਣਨ ਤੋਂ ਬਾਅਦ ਕਰਿਸ਼ਮਾ ਨੂੰ ਉਸ ਨਾਲ ਕਈ ਵਾਰ ਦੇਖਿਆ ਜਾ ਚੁੱਕਾ ਹੈ। ਕਰੀਨਾ ਮਾਂ ਬਣਨ ਤੋਂ ਬਾਅਦ ਆਪਣੇ ਭਾਰ ਨੂੰ ਘੱਟ ਕਰ ਰਹੀ ਹੈ। ਸੂਤਰਾਂ ਮੁਤਾਬਕ, ਜਲਦ ਹੀ ਕਰੀਨਾ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੇਡਿੰਗ' ਦੀ ਸ਼ੂਟਿੰਗ ਸ਼ੁਰੂ ਕਰ ਸਕਦੀ ਹੈ। ਗਰਭ ਅਵਸਥਾ ਦੌਰਾਨ ਵੀ ਕਈ ਵਾਰ ਕਰੀਨਾ ਇਸ ਫਿਲਮ ਦੇ ਸੈੱਟ 'ਤੇ ਨਜ਼ਰ ਆ ਚੁੱਕੀ ਸੀ। ਸੂਤਰਾਂ ਮੁਤਾਬਕ, ਕਰੀਨਾ ਨੇ 'ਵੀਰੇ ਦੀ ਵੇਡਿੰਗ' ਦੀ ਸ਼ੂਟਿੰਗ ਮਈ ਮਹੀਨੇ ਤੋਂ ਸ਼ੁਰੂ ਕਰ ਦੇਵੇਗੀ।

Tags: kareena kapoor no makeup look karishma kapoor amrita aroraਕਰੀਨਾ ਕਪੂਰ ਕਰਿਸ਼ਮਾ

About The Author

Anuradha Sharma

Anuradha Sharma is News Editor at Jagbani.