FacebookTwitterg+Mail

ਕਾਫੀ ਪੁਰਾਣੀ ਹੈ ਕਰੀਨਾ ਕਪੂਰ ਨਾਲ ਸਲਮਾਨ ਖਾਨ ਦੀ ਦੋਸਤੀ, ਦੇਖੋ ਤਸਵੀਰਾਂ

    1/9
17 March, 2017 02:27:02 PM
ਮੁੰਬਈ- 'ਕਿਉਂਕਿ', 'ਮੈਂ ਔਰ ਮਿਸੇਜ਼ ਖੰਨਾ', 'ਬਾਡੀਗਾਰਡ' ਅਤੇ 'ਬਜਰੰਗੀ ਭਾਈਜਾਨ' ਵਰਗੀਆਂ ਫਿਲਮਾਂ ਇਕੱਠੇ ਕਰਨ ਵਾਲੇ ਸਲਮਾਨ ਖਾਨ ਅਤੇ ਕਰੀਨਾ ਕਪੂਰ ਖਾਨ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਭਾਵੇਂ ਸਲਮਾਨ ਦਾ ਰਿਸ਼ਤਾ ਕਰੀਨਾ ਦੇ ਪਤੀ ਸੈਫ ਅਲੀ ਖਾਨ ਨਾਲ ਵਿਵਾਦ ਵਾਲਾ ਰਿਹਾ ਹੈ ਪਰ ਕਰੀਨਾ ਨਾਲ ਸਲਮਾਨ ਦਾ ਕਾਫੀ ਨਜ਼ਦੀਕੀ ਰਿਸ਼ਤਾ ਰਿਹਾ ਹੈ। ਸਲਮਾਨ ਨੇ ਜਦੋਂ ਆਪਣੇ ਕਰੀਅਰ ਦੀ ਸ਼ੁਰੂਆਤ 1988 'ਚ ਫਿਲਮ 'ਬੀਵੀ ਹੋ ਤੋ ਐਸੀ' ਨਾਲ ਕੀਤੀ ਸੀ, ਉਦੋਂ ਕਰੀਨਾ ਸਿਰਫ 8 ਸਾਲ ਦੀ ਸੀ। ਕਰੀਨਾ ਨੇ ਬਤੌਰ ਹੀਰੋਇਨ ਸੰਨ 2000 'ਚ ਫਿਲਮ 'ਰਿਫਿਊਜੀ' ਨਾਲ ਡੈਬਿਊ ਕੀਤਾ ਸੀ। ਸਲਮਾਨ ਨੂੰ ਜਦੋਂ ਸੂਰਜ ਬੜਜਾਤਯਾ ਨੇ ਆਪਣੀ ਪਹਿਲੀ ਨਿਰਦੇਸ਼ਿਤ ਫਿਲਮ 'ਮੈਂਨੇ ਪਿਆਰ ਕੀਆ' 'ਚ ਲਿਆ ਤਾਂ ਸਲਮਾਨ ਰਾਤੋ-ਰਾਤ ਸੁਪਰ ਸਟਾਰ ਬਣ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ 'ਹਮ ਆਪਕੇ ਹੈਂ ਕੌਨ', 'ਕਰਨ ਅਰਜੁਨ', 'ਬੀਵੀ ਨੰ. ਵਨ', 'ਹਮ ਸਾਥ-ਸਾਥ ਹੈਂ', 'ਕੁਛ ਕੁਛ ਹੋਤਾ ਹੈ', 'ਦਬੰਗ', 'ਬਾਡੀਗਾਰਡ', 'ਏਕ ਥਾ ਟਾਈਗਰ', 'ਕਿਕ', 'ਬਜਰੰਗੀ ਭਾਈਜਾਨ' ਅਤੇ 'ਸੁਲਤਾਨ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਆਪਣੇ 39 ਸਾਲਾ ਫਿਲਮੀ ਕਰੀਅਰ ਦੌਰਾਨ ਸਲਮਾਨ ਐਸ਼ਵਰਿਆ ਰਾਏ ਨਾਲ ਆਪਣੇ ਰਿਸ਼ਤੇ ਤੇ ਬ੍ਰੇਕਅਪ, ਜਾਨਵਰਾਂ ਦੇ ਸ਼ਿਕਾਰ ਅਤੇ ਆਪਣੀ ਖਰਾਬ ਡਰਾਈਵਿੰਗ ਕਾਰਨ ਵਿਵਾਦ 'ਚ ਉਲਝੇ ਰਹੇ।
ਕਰੀਨਾ ਕਪੂਰ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2000 'ਚ ਫਿਲਮ 'ਰਿਫਿਊਜੀ' ਨਾਲ ਕੀਤੀ ਸੀ, ਜਿਸ ਲਈ ਉਸ ਨੂੰ ਬੈਸਟ ਫੀਮੇਲ ਡੈਬਿਊ ਦਾ ਇਨਾਮ ਦਿੱਤਾ ਗਿਆ ਸੀ। ਉਸ ਨੂੰ ਫਿਲਮ ਫੇਅਰ ਰਾਹੀਂ ਛੇ ਵਾਰ ਬੈਸਟ ਐਕਟ੍ਰੈੱਸ ਦੇ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ। ਫਿਲਮ 'ਚਮੇਲੀ' 'ਚ ਉਸ ਦੇ ਅਭਿਨੈ ਲਈ ਫਿਲਮ ਫੇਅਰ ਵੱਲੋਂ ਉਸ ਨੂੰ ਸਪੈਸ਼ਲ ਪ੍ਰਫਾਰਮੈਂਸ ਐਵਾਰਡ ਦਿੱਤਾ ਗਿਆ ਸੀ। ਕਰੀਨਾ ਦੀਆਂ ਹੋਰ ਜ਼ਿਕਰਯੋਗ ਫਿਲਮਾਂ 'ਚ 'ਮੁਝੇ ਕੁਛ ਕਹਿਨਾ ਹੈ', 'ਅਸ਼ੋਕਾ', 'ਕਭੀ ਖੁਸ਼ੀ ਕਭੀ ਗਮ', 'ਮੁਝਸੇ ਦੋਸਤੀ ਕਰੋਗੀ', 'ਤਲਾਸ਼ : ਦਿ ਹੰਟ ਬਿਗਿਨਸ', 'ਚੁਪ ਚੁਪ ਕੇ', 'ਓਮਕਾਰਾ', 'ਜਬ ਵੀ ਮੈੱਟ', 'ਟਸ਼ਨ', 'ਗੋਲਮਾਲ ਰਿਟਰਨਸ', 'ਕੁਰਬਾਨ', 'ਏਜੰਟ ਵਿਨੋਦ', 'ਰਾ.ਵਨ', 'ਹੀਰੋਇਨ', 'ਗੋਰੀ ਤੇਰੇ ਪਿਆਰ ਮੇਂ', 'ਸਿੰਘਮ ਰਿਟਰਨਸ', 'ਬਜਰੰਗੀ ਭਾਈਜਾਨ', 'ਕੀ ਐਂਡ ਕਾ', 'ਉੜਤਾ ਪੰਜਾਬ' ਆਦਿ ਸ਼ਾਮਲ ਹਨ।

Tags: Kareena Kapoor Salman Khan friendship Bodyguardਕਰੀਨਾ ਕਪੂਰ ਸਲਮਾਨ ਖਾਨ ਦੋਸਤੀਬਾਡੀਗਾਰਡ

About The Author

Anuradha Sharma

Anuradha Sharma is News Editor at Jagbani.