FacebookTwitterg+Mail

ਸ਼ਾਹਿਦ ਪਿੱਛੇ ਕਰੀਨਾ ਵੇਲ ਚੁੱਕੀ ਹੈ ਇੰਨੇ ਪਾਪੜ, ਪੁਰਾਣਾ ਰਿਸ਼ਤਾ ਮੁੜ ਚਰਚਾ 'ਚ

kareena kapoor with shahid kapoor
25 January, 2018 03:58:30 PM

ਮੁੰਬਈ(ਬਿਊਰੋ)— ਫਿਲਮ 'ਪਦਮਾਵਤ' ਬੀਤੇ ਵੀਰਵਾਰ ਰਿਲੀਜ਼ ਹੋ ਗਈ। ਫਿਲਮ 'ਚ ਸ਼ਾਹਿਦ ਕਪੂਰ, ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਲੀਡ ਰੋਲ 'ਚ ਹਨ। ਜਾਣਕਾਰੀ ਮੁਤਾਬਕ ਬਾਲੀਵੁੱਡ 'ਚ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਦੀ ਲਵ ਸਟੋਰੀ ਅਧੂਰੀ ਰਹਿ ਗਈ ਤੇ ਬਾਅਦ 'ਚ ਇਹ ਸੈਲੇਬਸ ਆਪਣੀ-ਆਪਣੀ ਜ਼ਿੰਦਗੀ 'ਚ ਅੱਗੇ ਵੱਧ ਗਏ। ਇਨ੍ਹਾਂ 'ਚੋਂ ਇਕ ਹਨ ਸ਼ਾਹਿਦ-ਕਰੀਨਾ। ਸ਼ਾਹਿਦ ਨੇ ਮੀਰਾ ਰਾਜਪੂਤ ਨਾਲ 7 ਜੁਲਾਈ, 2015 'ਚ ਵਿਆਹ ਕਰਵਾਇਆ ਸੀ।

Punjabi Bollywood Tadka

ਮੀਰਾ ਨਾਲ ਵਿਆਹ ਕਰਨ ਤੋਂ ਪਹਿਲਾਂ ਸ਼ਾਹਿਦ 3 ਸਾਲ ਤੱਕ ਕਰੀਨਾ ਕਪੂਰ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁੱਕੇ ਹਨ। ਦੋਹਾਂ ਦੀ ਲਵ ਸਟੋਰੀ ਦੀ ਸ਼ੁਰੂਆਤ ਫਿਲਮ 'ਫਿਦਾ' (2004) ਦੇ ਸੈੱਟ 'ਤੇ ਹੋਈ ਸੀ। ਉਸ ਸਮੇਂ ਕਰੀਨਾ, ਸ਼ਾਹਿਦ 'ਤੇ ਬੇਹੱਦ ਫਿਦਾ ਸੀ ਤੇ ਉਨ੍ਹਾਂ ਨੂੰ ਪਾਉਣ ਲਈ ਉਨ੍ਹਾਂ ਨੇ ਕਈ ਪਾਪੜ ਵੇਲੇ ਸਨ।

Punjabi Bollywood Tadka

ਕਰੀਨਾ ਨੇ ਹੀ ਸ਼ਾਹਿਦ ਨੂੰ ਪ੍ਰਪੋਜ਼ ਕੀਤਾ ਸੀ। ਇਹ ਗੱਲ ਖੁਦ ਕਰੀਨਾ ਨੇ ਕੁਝ ਸਾਲ ਪਹਿਲਾਂ ਦਿੱਤੇ ਇਕ ਇੰਟਰਵਿਊ 'ਚ ਸਵੀਕਾਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਈ ਵਾਰ ਫੋਨ ਤੇ ਮੈਸੇਜ ਕਰਨ ਤੋਂ ਬਾਅਦ ਸ਼ਾਹਿਦ ਨੇ ਉਨ੍ਹਾਂ ਦਾ ਪ੍ਰਪੋਜ਼ਲ ਸਵੀਕਾਰ ਕੀਤਾ ਸੀ।

Punjabi Bollywood Tadka

ਉਂਝ ਸਕ੍ਰੀਨ 'ਤੇ ਦੋਹਾਂ ਦੀ ਜੋੜੀ ਕੁਝ ਖਾਸ ਕਮਾਲ ਨਹੀਂ ਕਰ ਪਾਈ ਪਰ ਰੀਅਲ ਲਾਈਫ 'ਚ ਇਨ੍ਹਾਂ ਦੇ ਲਵ ਅਫੇਅਰਜ਼ ਦੇ ਕਿੱਸੇ ਕਾਫੀ ਸੁਰਖੀਆਂ 'ਚ ਰਹੇ ਸਨ। ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਨੇ ਇੰਡਸਟਰੀ 'ਚ 2000 'ਚ ਕਦਮ ਰੱਖਿਆ ਸੀ ਉੱਥੇ ਸ਼ਾਹਿਦ ਨੇ 2003 'ਚ।

Punjabi Bollywood Tadka

ਦੋਹਾਂ ਨੇ ਪਹਿਲੀ ਵਾਰ ਫਿਲਮ 'ਫਿਦਾ' 'ਚ ਇੱਕਠੇ ਕੰਮ ਕੀਤਾ ਸੀ। ਇਹ ਉਹੀ ਸਮਾਂ ਸੀ ਜਦੋਂ ਕਰੀਨਾ ਦੀ ਗਿਣਤੀ ਸਫਲ ਅਦਾਕਾਰਾਂ 'ਚ ਹੋਣ ਲੱਗੀ ਸੀ ਤੇ ਸ਼ਾਹਿਦ ਨੇ ਇੰਡਸਟਰੀ 'ਚ ਆਪਣਾ ਕਰੀਅਰ ਸ਼ੁਰੂ ਹੀ ਕੀਤਾ ਸੀ।


Tags: Kareena KapoorShahid KapoorPadmaavatLove AffairFidaਪਦਮਾਵਤਸ਼ਾਹਿਦ ਕਪੂਰ

Edited By

Chanda Verma

Chanda Verma is News Editor at Jagbani.