FacebookTwitterg+Mail

ਕਰਿਸ਼ਮਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਇੰਟਰਨੈੱਟ 'ਤੇ ਲਾਈ ਅੱਗ

karishma sharma
11 December, 2017 01:44:06 PM

ਮੁੰਬਈ (ਬਿਊਰੋ)— ਬਾਲਾਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਵੈੱਬ ਸੀਰੀਜ਼ 'ਰਾਗਿਨੀ MMS ਰਿਟਰਨਜ਼' 'ਚ ਬੋਲਡ 'ਰਾਗਿਨੀ' ਦਾ ਕਿਰਦਾਰ ਨਿਭਾਉਣ ਵਾਲੀ ਕਰਿਸ਼ਮਾ ਸ਼ਰਮਾ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ। ਕਰਿਸ਼ਮਾ ਸ਼ਰਮਾ ਨੇ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਇੰਟਰਨੈੱਟ 'ਤੇ ਸਨਸਨੀ ਮਚਾਈ ਹੋਈ ਹੈ। ਹਾਲ ਹੀ 'ਚ ਇੰਸਟਾਗ੍ਰਾਮ 'ਤੇ ਨਜ਼ਰ ਆਈਆਂ ਕਰਿਸ਼ਮਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਤਸਵੀਰਾਂ 'ਚ ਬੈਕਲੈੱਸ ਨਜ਼ਰ ਆ ਰਹੀ ਕਰਿਸ਼ਮਾ ਦਾ ਅੰਦਾਜ਼ ਬੇਹੱਦ ਬੋਲਡ ਲੱਗ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਰਿਸ਼ਮਾ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿ ਚੁੱਕੀ ਹੈ। ਦਰਸਅਲ ਹਾਲ ਹੀ 'ਚ ਵੈੱਬ ਸੀਰੀਜ਼ 'ਰਾਗਿਨੀ MMS ਰਿਟਰਨਜ਼' ਨੂੰ ALT ਬਾਲਾਜੀ ਵਲੋਂ ਆਨਏਅਰ ਕੀਤਾ ਗਿਆ ਹੈ।

Punjabi Bollywood Tadka

ਇਸ ਵੈੱਬ ਸੀਰੀਜ਼ 'ਚ 'ਪਰਿਤਰ ਰਿਸ਼ਤਾ' ਅਤੇ 'ਯੇ ਹੈ ਮੁਹੱਬਤੇਂ' ਨਾਲ ਲਾਈਮਲਾਈਟ 'ਚ ਆਉਣ ਵਾਲੀ ਕਰਿਸ਼ਮਾ ਸ਼ਰਮਾ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਇਸ ਵੈੱਬ ਸੀਰੀਜ਼ ਨਾਲ ਜੁੜੇ ਕਈ ਵੀਡੀਓਜ਼ ਅਤੇ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ ਜਿਸ 'ਚ ਰਾਗਿਨੀ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ ਹੈ।

Punjabi Bollywood Tadka


Tags: Karishma Sharma Ragini MMS Returns Web Series Photoshoot Instagram TV Actress