FacebookTwitterg+Mail

Pics : ਪੂਲ ਕੰਢੇ ਆਰਾਮ ਫਰਮਾਉਂਦੀ ਨਜ਼ਰ ਆਈ ਕਰਿਸ਼ਮਾ ਤੰਨਾ

karishma tanna
23 May, 2018 03:40:27 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਸ਼ੋਅ 'ਨਾਗਿਨ 3' ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਫਿਲਹਾਲ ਉਹ ਆਪਣੇ ਇਸ ਸ਼ੋਅ ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਉੱਥੇ ਹੀ ਇਸ ਦੌਰਾਨ ਕਰਿਸ਼ਮਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਕਰਿਸ਼ਮਾ ਸਵਿਮ ਸੂਟ ਪਹਿਨੇ ਸਵਿਮਿੰਗ ਪੂਲ ਕੰਢੇ ਆਰਾਮ ਫਰਮਾਉਂਦੀ ਦਿਖਾਈ ਦੇ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਕਰਿਸ਼ਮਾ ਨੇ ਲਿਖਿਆ, ''ਅੱਜ ਮੈਨੂੰ ਵਧੀਆ ਮਹਿਸੂਸ ਹੋ ਰਿਹਾ ਹੈ''। ਕਰਿਸ਼ਮਾ ਦਾ ਇਹ ਅੰਦਾਜ਼ ਫੈਨਜ਼ ਵਲੋਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਕਰਿਸ਼ਮਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਰਿਸ਼ਮਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 1.6 ਮਿਲੀਅਨ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਕਰਿਸ਼ਮਾ ਜਲਦ ਹੀ ਕਲਰਸ ਦੇ ਮਸ਼ਹੂਰ ਸ਼ੋਅ 'ਨਾਗਿਨ 3' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

Punjabi Bollywood Tadka


Tags: Karishma Tanna Instagram Swimming Pool Swimsuit Naagin 3 Tv Actress

Edited By

Kapil Kumar

Kapil Kumar is News Editor at Jagbani.