FacebookTwitterg+Mail

ਐਸ਼ਵਰਿਆ ਨਹੀਂ ਕਪੂਰ ਖਾਨਦਾਨ ਦੀ ਇਹ ਧੀ ਹੁੰਦੀ ਅਭਿਸ਼ੇਕ ਦੀ ਪਤਨੀ, ਇਹ ਸੀ ਮਾਮਲਾ

karisma kapoor
08 January, 2018 04:28:44 PM

ਮੁੰਬਈ(ਬਿਊਰੋ)— ਜਿਵੇਂ ਕਿ ਸਾਰੇ ਜਾਣਦੇ ਹਨ ਕਿ ਬਾਲੀਵੁੱਡ 'ਚ ਅਭਿਸ਼ੇਕ ਬੱਚਨ ਤੇ ਕਰਿਸ਼ਮਾ ਕਪੂਰ ਦਾ ਫਿਲਮੀ ਸਫਰ ਕਾਫੀ ਯਾਦਗਾਰ ਰਿਹਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਆਖੀਰ ਉਹ ਕਿਹੜੀ ਵਜ੍ਹਾ ਸੀ, ਜਿਸ ਕਾਰਨ ਇਨ੍ਹਾਂ ਦੋਹਾਂ ਦਾ ਰਿਸ਼ਤਾ ਇਕ ਝਟਕੇ 'ਚ ਇਸ ਕਦਰ ਟੁੱਟਿਆ ਕਿ ਮੁੜ ਕਦੇ ਜੁੜ ਨਹੀਂ ਸਕਿਆ? ਜੇਕਰ ਤੁਹਾਨੂੰ ਨਹੀਂ ਪਤਾ ਤਾਂ ਪਰੇਸ਼ਾਨ ਨਾ ਹੋਵੋ।

Punjabi Bollywood Tadka

ਅੱਜ ਅਸੀਂ ਤੁਹਾਨੂੰ ਇਨ੍ਹਾਂ ਬਾਰੇ ਹੀ ਦੱਸਣ ਵਾਲੇ ਹਾਂ। ਜਾਣਕਾਰੀ ਮੁਤਾਬਕ ਕਰਿਸ਼ਮਾ ਕਪੂਰ ਬਿਜ਼ਨੈੱਸਮੈਨ ਸੰਜੇ ਕਪੂਰ ਤੋਂ ਪਹਿਲਾਂ ਅਭਿਸ਼ੇਕ ਬੱਚਨ ਨੂੰ ਡੇਟ ਕਰ ਰਹੀ ਸੀ।

Punjabi Bollywood Tadka

ਇੱਥੋਂ ਤੱਕ ਕੀ ਇਨ੍ਹਾਂ ਦੋਹਾਂ ਨੇ ਮੰਗਣੀ ਵੀ ਕਰ ਲਈ ਸੀ ਪਰ ਇਸ ਸ਼ਖਸ ਦੀ ਵਜ੍ਹਾ ਕਾਰਨ ਇਨ੍ਹਾਂ ਦਾ ਇਹ ਰਿਸ਼ਤਾ ਅੱਗੇ ਨਹੀਂ ਵੱਧ ਸਕਿਆ। ਜੀ ਹਾਂ ਜਿਸ ਸ਼ਖਸ ਨੇ ਇਨ੍ਹਾਂ ਦੇ ਰਿਸ਼ਤੇ ਨੂੰ ਅੱਗੇ ਨਹੀਂ ਵੱਧਣ ਦਿੱਤਾ ਸੀ ਉਹ ਹੋਰ ਕੋਈ ਨਹੀਂ ਬਲਕਿ ਕਰਿਸ਼ਮਾ ਕਪੂਰ ਦੀ ਮਾਂ ਬਬੀਤਾ ਸੀ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਦੱਸਿਆ ਜਾਂਦਾ ਹੈ ਕਿ ਬਬੀਤਾ ਨੂੰ ਅਭਿਸ਼ੇਕ ਵਧੇਰੇ ਪਸੰਦ ਨਹੀਂ ਸਨ ਪਰ ਇਸ ਤੋਂ ਬਾਅਦ ਵੀ ਆਪਣੀ ਮਾਂ ਦੇ ਵਿਰੁੱਧ ਜਾ ਕੇ ਕਰਿਸ਼ਮਾ ਨੇ ਅਭਿਸ਼ੇਕ ਨਾਲ ਮੰਗਣੀ ਕੀਤੀ ਸੀ। ਜਯਾ ਬੱਚਨ ਨੂੰ ਜਦੋਂ ਇਹ ਗੱਲ ਅਭਿਸ਼ੇਕ ਨੇ ਦੱਸੀ ਤਾਂ ਉਨ੍ਹਾਂ ਨੇ ਵੀ ਅਭਿਸ਼ੇਕ ਨੂੰ ਇਹ ਮੰਗਣੀ ਤੋੜਣ ਲਈ ਪ੍ਰੇਰਿਤ ਕੀਤਾ।

Punjabi Bollywood Tadka

ਉਸ ਦੌਰਾਨ ਕਰਿਸ਼ਮਾ ਬਾਲੀਵੁੱਡ ਦੀ ਸਫਲ ਅਦਾਕਾਰਾਂ 'ਚ ਗਿਣੀ ਜਾਂਦੀ ਸੀ ਤੇ ਅਭਿਸ਼ੇਕ ਦੀਆਂ ਉਸ ਦੌਰਾਨ ਲਗਾਤਾਰ ਫਿਲਮਾਂ ਫਲਾਪ ਹੋ ਰਹੀਆਂ ਸਨ।ਇਸ ਕਾਰਨ ਬਬੀਤਾ ਨੂੰ ਇਹ ਡਰ ਸੀ ਕਿ ਜੇਕਰ ਅਭਿਸ਼ੇਕ ਕਰੀਅਰ 'ਚ ਸਫਲ ਨਹੀਂ ਹੋਏ ਤਾਂ ਉਨ੍ਹਾਂ ਦੀ ਬੇਟੀ ਦਾ ਕੀ ਬਣੇਗਾ? ਇਸੇ ਕਾਰਨ ਬਬੀਤਾ ਨੇ ਕਰਿਸ਼ਮਾ ਨੂੰ ਮੰਗਣੀ ਤੋੜਣ ਲਈ ਕਿਹਾ।

Punjabi Bollywood Tadka

ਇਨ੍ਹਾਂ ਦੋਹਾਂ ਦਾ ਰਿਸ਼ਤਾ ਇੰਨਾ ਅੱਗੇ ਵੱਧ ਚੁੱਕਾ ਸੀ ਕਿ ਕਰੀਨਾ ਸੈੱਟ 'ਤੇ ਵੀ ਅਭਿਸ਼ੇਕ ਨੂੰ ਜੀਜੂ ਕਹਿ ਕੇ ਬੁਲਾਉਂਦੀ ਸੀ। ਯਾਦ ਹੋਵੇਂ ਤਾਂ ਅਭਿਸ਼ੇਕ ਦੀ ਪਹਿਲੀ ਫਿਲਮ 'ਚ ਕਰੀਨਾ ਹੀ ਉਨ੍ਹਾਂ ਦੇ ਆਪੋਜ਼ਿਟ ਪੇਅਰ ਕੀਤੀ ਗਈ ਸੀ।

Punjabi Bollywood Tadka

ਮਤਲਬ ਸਾਫ ਹੈ ਕਿ ਕਰਿਸ਼ਮਾ ਦੀ ਮਾਂ ਬਬੀਤਾ ਜੇਕਰ ਦੋਹਾਂ ਦੇ ਰਿਸ਼ਤੇ 'ਚ ਵਿਲੇਨ ਨਾ ਬਣਦੀ ਤਾਂ ਅੱਜ ਕਰਿਸ਼ਮਾ ਤੇ ਅਭਿਸ਼ੇਕ ਇੱਕਠੇ ਹੁੰਦੇ। ਦੇਖਿਆ ਜਾਵੇ ਤਾਂ ਕਰਿਸ਼ਮਾ ਨੇ ਵੀ ਆਪਣੀ ਜ਼ਿੰਦਗੀ 'ਚ ਕਾਫੀ ਉਤਾਅ-ਚੜਾਅ ਦੇਖੇ ਹਨ।

Punjabi Bollywood Tadka

ਕਰਿਸ਼ਮਾ ਦਾ ਤਲਾਕ ਵੀ ਹੋ ਚੁੱਕਾ ਹੈ ਤੇ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਕਰਿਸ਼ਮਾ ਆਪਣੇ ਪ੍ਰੇਮੀ ਸੰਦੀਪ ਤੋਸ਼ਨੀਵਾਲ ਨਾਲ ਜਲਦ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ।


Tags: Aishwarya RaiAbhishek BachchanKarisma Kapoor Sandeep ToshniwalSunjay Kapurਕਰਿਸ਼ਮਾ ਕਪੂਰ ਅਭਿਸ਼ੇਕ ਬੱਚਨ