FacebookTwitterg+Mail

PHOTOS: ਬੇਟੀ ਦੇ ਜਨਮਦਿਨ 'ਤੇ ਸਾਬਕਾ ਪਤੀ ਨਾਲ ਦਿਖਾਈ ਦਿੱਤੀ ਕਰਿਸ਼ਮਾ

karisma kapoor
12 March, 2018 02:36:11 PM

ਮੁੰਬਈ (ਬਿਊਰੋ)— ਕਰਿਸ਼ਮਾ ਕਪੂਰ ਅਤੇ ਸੰਜੈ ਕਪੂਰ ਰਿਸ਼ਤਿਆਂ 'ਚ ਦੂਰੀ ਆਉਣ ਤੋਂ ਬਾਅਦ ਚਾਹੇ ਇਕ-ਦੂਜੇ ਤੋਂ ਵੱਖ ਹੋ ਚੁੱਕੇ ਹੋਣ ਪਰ ਫਿਰ ਵੀ ਉਹ ਆਪਣੇ ਬੱਚਿਆਂ ਸਮਾਇਰਾ ਅਤੇ ਕਿਯਾਨ ਦੀ ਖੁਸ਼ੀ ਦਾ ਪੂਰਾ ਖਿਆਲ ਰੱਖਦੇ ਹਨ। ਹਾਲ ਹੀ ਵਿਚ ਕਰਿਸ਼ਮਾ ਅਤੇ ਸੰਜੈ 11 ਮਾਰਚ ਨੂੰ ਆਪਣੀ ਧੀ ਦੇ 13ਵੇਂ ਜਨਮਦਿਨ 'ਤੇ ਇੱਕਠੇ ਨਜ਼ਰ ਆਏ। ਕਰ‍ਿਸ਼ਮਾ ਨੇ ਇੰਸਟਾ 'ਤੇ ਧੀ ਸਮਾਇਰਾ ਦੇ ਜਨਮਦਿਨ ਦੀ ਤਸਵੀਰ ਵੀ ਸ਼ੇਅਰ ਕੀਤੀ
PunjabKesari
ਕਰਿਸ਼ਮਾ ਅਤੇ ਸੰਜੈ ਨੇ ਸਾਲ 2003 'ਚ ਵਿਆਹ ਕੀਤਾ ਸੀ। ਬਾਅਦ 'ਚ ਦੋਵਾਂ ਵਿਚਕਾਰ ਦੂਰੀਆਂ ਹੋਣੀਆਂ ਸ਼ੁਰੂ ਹੋ ਗਈਆਂ।
PunjabKesari
ਸਾਲ 2010 ਵਿਚ ਕਰਿਸ਼ਮਾ ਨੇ ਸੰਜੈ ਦਾ ਘਰ ਛੱਡ ਦਿੱਤਾ ਅਤੇ ਆਪਣੇ ਘਰ ਵਾਪਿਸ ਆ ਗਈ। ਦੋਵਾਂ ਨੇ ਸਾਲ 2016 ਵਿਚ ਤਲਾਕ ਲੈ ਲਿਆ।
PunjabKesari
ਤਲਾਕ ਤੋਂ ਬਾਅਦ ਸਮਾਇਰਾ ਅਤੇ ਕਿਯਾਨ ਦੀ ਜ਼ਿੰਮੇਦਾਰੀ ਕਰਿਸ਼ਮਾ ਨੂੰ ਮਿਲੀ। ਕਰਿਸ਼ਮਾ ਇਨੀਂ ਦਿਨੀਂ ਆਪਣੇ ਐਕਟਿੰਗ ਕਰਿਅਰ ਤੋਂ ਦੂਰੀ ਬਣਾ ਕੇ ਬੱਚਿਆਂ ਨੂੰ ਪੂਰਾ ਸਮਾਂ ਦੇ ਰਹੀ ਹੈ।
PunjabKesari
ਹਾਲ ਹੀ ਵਿਚ ਮੁੰਬਈ 'ਚ ਇੰਡੀਆ ਟੂਡੇ ਕਾਂਕਲੇਵ ਦੇ ਸੈਸ਼ਨ 'ਚ ਕਰਿਸ਼ਮਾ ਕੋਲੋਂ ਪੁੱਛਿਆ ਗਿਆ ਸੀ ਕਿ ਮਾਂ ਬਨਣ ਤੋਂ ਬਾਅਦ ਕਿਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਬਦਲੀ? ਕਰਿਸ਼ਮਾ ਨੇ ਕਿਹਾ, ''ਮੇਰੀ ਪਹਿਲੀ ਫਿਲਮ ਮੇਰੇ ਜਨਮਦਿਨ ਦੇ ਇਕ ਹਫ਼ਤੇ ਪਹਿਲਾਂ ਆਈ ਸੀ। ਉਸ ਵੇਲੇ ਮੈਂ 16 ਸਾਲ ਦੀ ਸੀ। ਮੇਰੇ ਲਈ ਸਾਰਾ ਸਟਾਰਡਮ, ਸਾਰੀਆਂ ਫਿਲਮਾਂ, ਐਵਾਰਡ, ਫਿਲਮਫੇਅਰ ਐਵਾਰਡ ਇਕ ਪਾਸੇ ਅਤੇ ਮੇਰੇ ਬੱਚੇ ਇਕ ਪਾਸੇ। ਉਨ੍ਹਾਂ ਦੀ ਕਿਸੇ ਨਾਲ ਕੋਈ ਤੁਲਨਾ ਨਹੀਂ ਹੋ ਸਕਦੀ। ਮੇਰੇ ਬੱਚੇ ਮੇਰੇ ਲਈ ਦੁਨੀਆ ਵਿਚ ਸਭ ਤੋਂ ਜ਼ਿਆਦਾ ਮਹੱਤਵਪੂਰਣ ਹਨ।''
PunjabKesari
ਕਰਿਸ਼ਮਾ ਨੇ ਕਿਹਾ,'' ਇਕ ਮਾਂ ਬਣਨ ਤੋਂ ਬਾਅਦ ਮੈਂ ਜ਼ਿਆਦਾ ਸਿਆਨੀ (ਵੱਡੀ) ਹੋ ਗਈ ਹਾਂ ਅਤੇ ਕਾਫੀ ਹੱਦ ਤੱਕ ਸਵਾਰਥੀ ਵੀ। ਅੱਜ ਮੇਰੀ ਲਾਈਫ ਕਾਫੀ ਸਾਧਾਰਣ ਹੈ। ਮੈਂ ਆਪਣੇ ਬੱਚਿਆਂ ਨੂੰ ਪਿਕਅੱਪ ਕਰਨ ਸਕੂਲ ਜਾ ਸਕਦੀ ਹਾਂ। ਮੈਂ ਉਨ੍ਹਾਂ ਨਾਲ ਖਰੀਦਾਰੀ ਕਰ ਸਕਦੀ ਹਾਂ। ਟਾਏ ਸ਼ੌਪ ਜਾ ਸਕਦੀ ਹਾਂ, ਬਾਡੀ ਗਾਰਡ, ਕਾਰ ਇਨ੍ਹਾਂ ਸਾਰਿਆਂ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਕਾਫੀ ਸਾਧਾਰਣ ਜ਼ਿੰਦਗੀ ਜੀਅ ਰਹੀ ਹਾਂ।''
PunjabKesari


Tags: Karisma KapoorSanjay KapurSamiera KapoorBirthdayParty

Edited By

Manju

Manju is News Editor at Jagbani.