FacebookTwitterg+Mail

ਦੇਖੋ ਕਰਿਸ਼ਮਾ ਦੇ ਸਾਬਕਾ ਪਤੀ ਦੀ ਤੀਜੀ ਪਤਨੀ, ਰਹਿ ਚੁੱਕੀ ਹੈ ਟਾਪ ਮਾਡਲ

karisma kapoor and priya sachdev
21 February, 2018 10:20:25 AM

ਨਵੀਂ ਦਿੱਲੀ(ਬਿਊਰੋ)— ਮਾਡਲ ਤੋ ਬਾਲੀਵੁੱਡ ਅਦਾਕਾਰਾ ਰਹਿ ਚੁੱਕੀ ਪ੍ਰਿਆ ਸੱਚਦੇਵ 2017 'ਚ ਉਸ ਸਮੇਂ ਚਰਚਾ 'ਚ ਆਈ, ਜਦੋਂ ਉਸ ਨੇ ਐਕਟਰ ਕਰਿਸ਼ਮਾ ਕਪੂਰ ਦੇ ਪਤੀ ਨਾਲ ਦੂਜਾ ਵਿਆਹ ਕਰ ਲਿਆ। 21 ਫਰਵਰੀ ਨੂੰ ਪ੍ਰਿਆ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ।
Punjabi Bollywood Tadka

ਪ੍ਰਿਆ ਮਾਡਲ ਰਹਿ ਚੁੱਕੀ ਹੈ, ਉਸ ਨੇ ਅਮਿਤਾਭ ਬੱਚਨ ਨਾਲ ਇਕ ਐਡ ਫਿਲਮ ਕੀਤੀ ਸੀ ਤੇ ਤਨੀਸ਼ਾ ਮੁਖਰਜੀ ਤੇ ਉਦੈ ਚੋਪੜਾ ਦੀ 'ਨੀਲ ਐਂਡ ਨਿੱਕੀ' 'ਚ ਵੀ ਕੰਮ ਕੀਤਾ ਸੀ। ਪ੍ਰਿਆ ਲੰਡਨ ਸਕੂਲ ਆਫ ਇਕਾਨਮਿਕਸ ਦੀ ਸਟੂਡੈਂਟ ਵੀ ਰਹਿ ਚੁੱਕੀ ਹੈ। ਪ੍ਰਿਆ ਸੱਚਦੇਵ ਸੰਜੇ ਕਪੂਰ ਦੀ ਤੀਜੀ ਪਤਨੀ ਹੈ।
Punjabi Bollywood Tadka

13 ਅਪ੍ਰੈਲ 2017 ਨੂੰ ਬਿਜ਼ਨੈੱਸਮੈਨ ਤੇ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਨਾਲ ਪ੍ਰਿਆ ਨੇ ਦਿੱਲੀ 'ਚ ਤੀਜਾ ਵਿਆਹ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਕਰਿਸ਼ਮਾ ਕਪੂਰ ਨੇ ਸੰਜੇ ਕਪੂਰ ਨਾਲ ਆਪਣੇ ਵਿਆਹ 'ਚ ਆਈਆਂ ਸਮੱਸਿਆਵਾਂ ਦੇ ਕਾਰਨ ਪ੍ਰਿਆ ਸਚਦੇਵ ਨੂੰ ਦੱਸਿਆ ਸੀ।
Punjabi Bollywood Tadka

ਕਰਿਸ਼ਮਾ ਕਪੂਰ ਨੇ ਆਪਣੇ ਕੇਸ 'ਚ ਸ਼ਿਕਾਇਤ ਕੀਤੀ ਸੀ ਕਿ ਪ੍ਰਿਆ ਉਸ ਦੇ ਘਰ 'ਚ ਰਹਿੰਦੀ ਹੈ, ਜਿਸ ਨਾਲ ਉਸ ਨੂੰ ਮਾਨਸਿਕ ਸਮੱਸਿਆ ਝੱਲਣੀ ਪਈ ਹੈ। ਉਂਝ ਸੰਜੇ ਕਪੂਰ ਨਾਲ ਪ੍ਰਿਆ ਸੱਚਦੇਵ ਦਾ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਸ ਦਾ ਵਿਆਹ ਬਿਜ਼ਨੈੱਸਮੈਨ ਵਿਕਰਮ ਚਟਵਾਲ ਨਾਲ ਹੋਈ ਸੀ।
Punjabi Bollywood Tadka

ਬੇਹੱਦ ਧੂਮਧਾਮ ਨਾਲ ਹੋਇਆ ਵਿਆਹ ਜ਼ਿਆਦਾ ਦੇਰ ਲਈ ਟਿੱਕ ਨਾ ਸਕੀ। ਇਸ ਵਿਆਹ ਤੋਂ ਪ੍ਰਿਆ ਨੂੰ ਇਕ ਬੇਟੀ ਵੀ ਹੋਈ ਹੈ। ਦੂਜੇ ਪਾਸੇ ਕਰਿਸ਼ਮਾ ਨਾਲ ਦੂਜਾ ਵਿਆਹ ਕਰਵਾਉਣ ਵਾਲੇ ਸੰਜੇ ਦਾ ਪ੍ਰਿਆ ਨਾਲ ਤੀਜਾ ਵਿਆਹ ਹੈ। ਸੰਜੇ ਕਪੂਰ ਨੂੰ ਉਹ ਪਿਛਲੇ ਕਈ ਸਾਲਾ ਤੋਂ ਡੇਟ ਕਰ ਰਹੀ ਹੈ ਤੇ ਉਮੀਦ ਹੈ ਕਿ ਇਸ ਵਾਰ ਦੋਵਾਂ ਦਾ ਰਿਸ਼ਤਾ ਸਫਲ ਰਹੇਗਾ।
Punjabi Bollywood Tadka

ਫਿਲਹਾਲ ਪ੍ਰਿਆ ਤੇ ਸੰਜੇ ਆਪਣੀ ਜ਼ਿੰਦਗੀ 'ਚ ਖੁਸ਼ੀ ਹੈ। ਸੰਜੇ ਕਪੂਰ ਨੇ ਪਹਿਲੀ ਪਤਨੀ ਡਿਜ਼ਾਈਨਰ ਨੰਦਿਤਾ ਮਹਤਾਨੀ ਤੋਂ ਤਲਾਕ ਦੇ 10 ਦਿਨ ਬਾਅਦ ਹੀ ਕਰਿਸ਼ਮਾ ਨਾਲ ਵਿਆਹ ਦਾ ਐਲਾਨ ਕਰ ਦਿੱਤਾ ਸੀ।


Tags: Karisma KapoorPriya SachdevHappy Birthday Yash ChopraNeal and Nikki Vikram Chatwal

Edited By

Sunita

Sunita is News Editor at Jagbani.