FacebookTwitterg+Mail

Wow! ਕਪੂਰ ਖਾਨਦਾਨ ਦੀ ਇਹ ਬੇਟੀ ਨਹੀਂ ਰਹਿੰਦੀ ਕਿਸੇ 'ਤੇ ਨਿਰਭਰ, ਹਰ ਸਾਲ ਕਮਾਉਂਦੀ ਹੈ 72 ਕਰੋੜ

karisma kapoor income
17 August, 2017 04:30:00 PM

ਮੁੰਬਈ— ਕਪੂਰ ਖਾਨਦਾਨ ਦਾ ਜੋ ਵੀ ਵਿਅਕਤੀ ਬਾਲੀਵੁੱਡ 'ਚ ਕਦਮ ਰੱਖਦਾ ਹੈ, ਉਸ ਦਾ ਚਮਕਣਾ ਤੈਅ ਹੈ। ਅਜਿਹੀ ਹੀ ਇਕ ਸਟਾਰ ਹੋਈ ਕਰਿਸ਼ਮਾ ਕਪੂਰ। ਕਰਿਸ਼ਮਾ, ਕਪੂਰ ਖਾਨਦਾਨ ਤੋਂ ਪਹਿਲੀ ਲੜਕੀ ਸੀ, ਜਿਸ ਨੇ ਬਾਲੀਵੁੱਡ 'ਚ ਕਦਮ ਰੱਖਿਆ ਅਤੇ ਖੂਬ ਨਾਂ ਕਮਾਇਆ ਪਰ ਹੁਣ ਉਨ੍ਹਾਂ ਨੇ ਫਿਲਮ ਇੰਡਸਟਰੀ ਨੂੰ ਅਲਵੀਦਾ ਕਹਿ ਦਿੱਤਾ ਹੈ। ਕੁਝ ਸਮੇਂ ਪਹਿਲੇ ਹੀ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਉਹ ਹੁਣ ਬਾਲੀਵੁੱਡ 'ਚ ਕੰਮ ਨਹੀਂ ਕਰੇਗੀ। ਹਾਲਾਂਕਿ ਵਿਆਹ ਤੋਂ ਬਾਅਦ ਸਾਲ ੲ੍ਯਓੲ 'ਚ ਕਰਿਸ਼ਮਾ ਫਿਲਮ 'ਡੈਂਜਰਸ ਇਸ਼ਕ' 'ਚ ਨਜ਼ਰ ਆਈ ਸੀ ਪਰ ਫਿਲਮ ਫਲਾਪ ਹੋਣ ਤੋਂ ਬਾਅਦ ਉੁਨ੍ਹਾਂ ਨੇ ਮੁੜ ਕਦੀ ਟਰਾਈ ਵੀ ਨਹੀਂ ਕੀਤਾ। 
ਕਰਿਸ਼ਮਾ ਮੁੰਬਈ 'ਚ ਆਪਣੀ ਬੇਟੀ ਸਮਾਇਰਾ ਅਤੇ  ਬੇਟੇ ਕਿਆਨ ਦੇ ਨਾਲ ਰਹਿ ਰਹੀ ਹੈ। ਜਦੋਂ ਕਰਿਸ਼ਮਾ ਅਤੇ ਸੰਜੇ ਕਪੂਰ ਦਾ ਤਲਾਕ ਹੋਇਆ ਸੀ ਤਾਂ ਸੰਜੇ ਨੇ ਬੱਚਿਆਂ ਨੂੰ     ਕਰੋੜ ਰੁਪਏ ਦਿੱਤੇ ਸਨ। ਇਸ ਦੇ ਨਾਲ ਹੀ ਹਰ ਮਹੀਨੇ ਉਨ੍ਹਾਂ ਨੂੰ ਕਰਿਸ਼ਮਾ ਨੂੰ    ਲੱਖ ਰੁਪਏ ਦੇਣੇ ਸਨ। ਕਰਿਸ਼ਮਾ ਨੂੰ ਸੰਜੇ ਤੋਂ ਕਾਫੀ ਵੱਡਾ ਅਮਾਊਂਟ ਮਿਲਿਆ। ਇਸੇ ਤੋਂ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ ਪਰ ਕਰਿਸ਼ਮਾ ਆਖਿਰ ਕਿਸ ਤਰ੍ਹਾਂ ਦੇ ਪੈਸੇ ਕਮਾ ਰਹੀ ਹੈ। ਕਿਉਂਕਿ ਉਹ ਫਿਲਮਾਂ 'ਚ ਤਾਂ ਕੰਮ ਕਰ ਨਹੀਂ ਰਹੀ ਹੈ ਤਾਂ ਉਨ੍ਹਾਂ ਦਾ ਖਰਚਾ ਕਿਵੇਂ ਚੱਲ ਰਿਹਾ ਹੈ। ਅਸਲ 'ਚ ਕਰਿਸ਼ਮਾ ਨੇ ਫਿਲਮ ਇੰਡਸਟਰੀ ਛੱਡਣ ਤੋਂ ਬਾਅਦ ਚੈਰਿਟੀ ਆਰਗਨਾਈਜੇਸ਼ਨ ਜੁਆਇਨ ਕਰ ਲਿਆ, ਜੋ ਮਹਿਲਾਵਾਂ ਨੂੰ ਜਾਗਰੁਕ ਕਰਨ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਕਰਿਸ਼ਮਾ ਸਲਮਾਨ ਖਾਨ ਦੀ ਟ੍ਰਸਟ 'ਬੀਂਗ ਹਿਊਮਨ' ਫਾਊਂਡੇਸ਼ਨ ਨਾਲ ਵੀ ਜੁੜੀ ਹੋਈ ਹੈ। ਇਸ ਤੋਂ ਇਲਾਵਾ ਕਰਿਸ਼ਮਾ ਕੇਲੋਗਸ, ਕ੍ਰੀਸੇਂਟ ਲਾਨ, ਐਡਮਿਕਸ ਰਿਟੇਲ ਅਤੇ ਡੇਨਨ ਦੀ ਬ੍ਰਾਂਡ ਅੰਬੈਸਡਰ ਹੈ। ਕਰਿਸ਼ਮਾ ਸਕਿਨ ਕੇਅਰ ਬ੍ਰਾਂਡ ਗਾਰਨੀਅਰ ਦੀ ਅੰਬੈਸਡਰ ਵੀ ਹੈ। ਇਸ ਦੇ ਨਾਲ ਹੀ ਉਹ ਕਈ ਡਿਜ਼ਾਈਨਰ ਲਈ ਰੈਂਪ ਵਾਕ ਵੀ ਕਰਦੀ ਹੈ। ਇਨ੍ਹਾਂ ਸਾਰਿਆ ਤੋਂ ਕਰਿਸ਼ਮਾ ਦੀ ਮੋਟੀ ਕਮਾਈ ਹੁੰਦੀ ਹੈ।
ਇਸ ਤੋਂ ਇਲਾਵਾ ਕਰਿਸ਼ਮਾ    ਦੇ ਦਹਾਕੇ ਤੋਂ ਹੀ ਵਰਲਡ ਟੂਰ ਕਰਦੀ ਆਈ ਹੈ, ਜੋ ਅੱਜ ਵੀ ਜਾਰੀ ਹੈ। ਇਨ੍ਹਾਂ ਸਭ ਤੋਂ ਇਲਾਵਾ ਕਰਿਸ਼ਮਾ ਬੱਚਿਆਂ ਦੇ ਪ੍ਰੋਡਕਟ ਦੀ ਕੰਪਨੀ 'ਬੇਬੀ ਓਏ' ਦੀ ਸ਼ੇਅਰ ਹੋਲਡਰ ਹੈ। ਉਨ੍ਹਾਂ ਨੇ ਕੰਪਨੀ 'ਚ ਕਾਫੀ ਇਨਵੈਸਟ ਕੀਤਾ ਹੈ। ਕਰਿਸ਼ਮਾ ਦੀ ਹਰ ਸਾਲ ਦੀ ਟੋਟਲ ਕਮਾਈ ਉੲ ਕਰੋੜ ਰੁਪਏ ਹੈ।


Tags: Kareena KapoorKarisma KapoorBollywood cdelebrityਕਰਿਸ਼ਮਾ ਕਪੂਰਕਪੂਰ ਖਾਨਦਾਨ