FacebookTwitterg+Mail

ਰਾਖੀ ਸਾਵੰਤ ਨੇ ਕੀਤਾ 'ਪਦਮਾਵਤੀ' ਦਾ ਸਮਰਥਨ, ਕਰਣੀ ਸੇਨਾ ਨੇ ਦਿੱਤੀ 'ਮੂੰਹ ਕਾਲਾ' ਕਰਨ ਦੀ ਧਮਕੀ

karni sena rakhi sawant
18 November, 2017 02:12:15 PM

ਮੁੰਬਈ (ਬਿਊਰੋ)— ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤੀ' ਦੇ ਖਿਲਾਫ ਲਗਾਤਾਰ ਹੋ ਰਹੇ ਵਿਰੋਧ ਦੇ ਚਲਦਿਆਂ ਲੱਗਦਾ ਨਹੀਂ ਕਿ ਇਹ ਫਿਲਮ ਸ਼ਾਂਤ ਮਾਹੌਲ 'ਚ ਰਿਲੀਜ਼ ਹੋਵੇਗੀ। ਕੁਝ ਦਿਨ ਪਹਿਲਾਂ ਹੀ ਇਕ ਰਾਜਪੂਤ ਨੇਤਾ ਨੇ ਫਿਲਮ ਦੇ ਡਾਇਰੈਕਟਰ ਭੰਸਾਲੀ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 5 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਥੇ ਕਰਣੀ ਸੇਨਾ ਨੇ ਪਦਮਾਵਤੀ' ਦਾ ਕਿਰਦਾਰ ਨਿਭਾਅ ਰਹੀ ਦੀਪਿਕਾ ਪਾਦੁਕੋਣ ਦਾ ਨੱਕ ਵੱਢਣ ਦੀ ਧਮਕੀ ਦਿੱਤੀ ਸੀ ਤੇ ਹੁਣ ਰਾਖੀ ਸਾਵੰਤ ਨੂੰ ਨਿਸ਼ਾਨੇ 'ਤੇ ਲੈ ਲਿਆ ਹੈ।
ਅਸਲ 'ਚ ਰਾਖੀ ਨੇ ਹਾਲ ਹੀ 'ਚ ਫਿਲਮ ਦਾ ਸਮਰਥਨ ਕਰਦਿਆਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਲੋਕਾਂ ਨੂੰ ਵਿਰੋਧੀ ਦਲਾਂ ਨੂੰ ਦਰਕਿਨਾਰ ਕਰਦਿਆਂ ਫਿਲਮ ਦੇਖਣ ਦੀ ਗੁਜ਼ਾਰਿਸ਼ ਕੀਤੀ। ਨਾਲ ਹੀ ਕਰਣੀ ਸੇਨਾ ਸਮੇਤ ਸਾਰੇ ਵਿਰੋਧੀ ਦਲਾਂ 'ਤੇ ਉਂਗਲ ਉਠਾਉਂਦਿਆਂ ਕਿਹਾ ਹੈ ਕਿ ਉਹ ਪਬਲੀਸਿਟੀ ਸਟੰਟ ਲਈ ਅਜਿਹਾ ਕਰ ਰਹੇ ਹਨ। ਇਸ ਤੋਂ ਬਾਅਦ ਕਰਣੀ ਸੇਨਾ ਨੇ ਰਾਖੀ ਸਾਵੰਤ ਨੂੰ ਧਮਕੀ ਦਿੱਤੀ ਹੈ ਕਿ ਉਹ ਉਸ ਦੇ ਚਿਹਰੇ 'ਤੇ ਕਾਲਖ ਮਲ ਦੇਣਗੇ।
ਦੱਸਣਯੋਗ ਹੈ ਕਿ ਦੀਪਿਕਾ ਪਾਦੁਕੋਣ, ਸ਼ਾਹਿਦ ਕਪੂਰ ਤੇ ਰਣਵੀਰ ਸਿੰਘ ਸਟਾਰਰ ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਤਮਾਮ ਵਿਵਾਦਾਂ ਦੇ ਚਲਦਿਆਂ ਮਹਾਰਾਸ਼ਟਰ ਸਰਕਾਰ ਨੇ ਸੰਜੇ ਲੀਲਾ ਭੰਸਾਲੀ ਤੇ ਦੀਪਿਕਾ ਪਾਦੁਕੋਣ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਹੈ।


Tags: Karni Sena Rakhi Sawant Deepika Padukone Padmavati Sanjay Leela Bhansali Ranveer Singh Shahid Kapoor