FacebookTwitterg+Mail

ਬੇਘਰ ਹੋ ਜਾਵੇਗਾ ਕਪਿਲ ਸ਼ਰਮਾ ਦੇ ਸ਼ੋਅ ਦਾ ਖਜੂਰ, ਇਹ ਹੈ ਉਸ ਦੀ ਮਜਬੂਰੀ

kartikey raj
23 April, 2017 05:49:11 PM
ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' 'ਚ ਖਜੂਰ ਦਾ ਰੋਲ ਨਿਭਾਅ ਰਹੇ ਕਾਰਤੀਕੇ ਰਾਜ ਫਿਲਹਾਲ ਗੋਰੇਗਾਂਵ ਸਥਿਤ 500 ਸੁਕੇਅਰ ਫੁੱਟ ਦੇ ਘਰ 'ਚ ਰਹਿੰਦੇ ਹਨ ਪਰ ਅਪ੍ਰੈਲ ਦੇ ਅਖੀਰ ਤਕ ਉਸ ਨੂੰ ਇਹ ਘਰ ਛੱਡਣਾ ਪਵੇਗਾ। ਅਸਲ 'ਚ 2015 'ਚ ਕਿਡਸ ਰਿਐਲਿਟੀ ਸ਼ੋਅ 'ਇੰਡੀਆਜ਼ ਬੈਸਟ ਡਰਾਮੇਬਾਜ਼' 'ਚ ਟੌਪ 16 ਮੁਕਾਬਲੇਬਾਜ਼ਾਂ 'ਚ ਸਿਲੈਕਟ ਹੋਣ ਤੋਂ ਬਾਅਦ ਕਾਰਤੀਕੇ ਦਾ ਜ਼ੀ ਟੀ. ਵੀ. ਨਾਲ ਦੋ ਸਾਲ ਦਾ ਕੰਟਰੈਕਟ ਸੀ, ਜਿਸ ਦੇ ਤਹਿਤ ਉਸ ਨੂੰ ਮੁੰਬਈ 'ਚ ਰਹਿਣ ਲਈ ਘਰ ਦਿੱਤਾ ਗਿਆ। ਅਪ੍ਰੈਲ 'ਚ ਇਹ ਕੰਟਰੈਕਟ ਖਤਮ ਹੋ ਰਿਹਾ ਹੈ। ਅਜਿਹੇ 'ਚ ਕਾਰਤੀਕੇ ਨੂੰ ਹੁਣ ਇਹ ਘਰ ਛੱਡਣਾ ਹੋਵੇਗਾ ਤੇ ਆਪਣੇ ਲਈ ਖੁਦ ਹੀ ਨਵਾਂ ਘਰ ਲੱਭਣਾ ਪਵੇਗਾ।
ਜ਼ੀ ਟੀ. ਵੀ. ਨੇ ਕਾਰਤੀਕੇ ਨੂੰ ਜਿਹੜਾ ਘਰ ਦਿੱਤਾ, ਉਸ ਦਾ ਕਿਰਾਇਆ 15 ਹਜ਼ਾਰ ਰੁਪਏ ਹੈ, ਜਿਹੜਾ ਸਾਲ ਭਰ ਤੋਂ ਚੈਨਲ ਭਰ ਰਿਹਾ ਹੈ। ਪਟਨਾ, ਬਿਹਾਰ 'ਚ ਜਨਮੇ ਕਾਰਤੀਕੇ ਦੇ ਪਿਤਾ ਮਟੀਰੀਅਲ ਸਪਲਾਈ ਦਾ ਕੰਮ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਕਮਾਈ ਜ਼ਿਆਦਾ ਨਹੀਂ ਹੁੰਦੀ। ਅਜਿਹੇ 'ਚ ਕਾਰਤੀਕੇ 'ਤੇ ਆਪਣੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦਾ ਵੀ ਦਬਾਅ ਹੈ।

Tags: Kartikey Raj Kapil Sharma ਕਪਿਲ ਸ਼ਰਮਾ ਕਾਰਤੀਕੇ ਰਾਜ