FacebookTwitterg+Mail

'ਜਗ ਬਾਣੀ' ਨਾਲ ਸਾਂਝੇ ਕੀਤੇ ਵਿਚਾਰ, ਕਿਹਾ 'ਬਾਰ-ਬਾਰ ਦੇਖੋ' ਇਹ ਰੋਮਾਂਸ

katrina and sidharth visit jagbani office
10 September, 2016 12:25:53 PM
ਨਵੀਂ ਦਿੱਲੀ— 'ਚਿਕਨੀ ਚਮੇਲੀ' ਕੈਟਰੀਨਾ ਅਤੇ 'ਵਿਲੇਨ' ਸਿਧਾਰਥ ਦੀ ਜੋੜੀ ਅੱਜਕਲ ਖੂਬ ਚਰਚਾ 'ਚ ਬਣੀ ਹੋਈ ਹੈ। ਇਨ੍ਹਾਂ ਦੀ ਫਿਲਮ 'ਬਾਰ-ਬਾਰ ਦੇਖੋ' ਅੱਜ ਰਿਲੀਜ਼ ਹੋ ਰਹੀ ਹੈ। ਫਿਲਮ ਵਿਚ ਸਿਧਾਰਥ ਪਹਿਲੀ ਵਾਰ ਕੈਟਰੀਨਾ ਨਾਲ ਰੋਮਾਂਸ ਫਰਮਾਉਂਦੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ, ਟ੍ਰੇਲਰ ਅਤੇ ਸਿਡ-ਕੈਟ ਦੀ ਕੈਮਿਸਟ੍ਰੀ ਨੂੰ ਦੇਖ ਕੇ ਤਾਂ ਅਜਿਹਾ ਲੱਗਦਾ ਹੈ ਮੰਨੋ ਦਰਸ਼ਕ ਉਨ੍ਹਾਂ ਨੂੰ ਵਾਰ-ਵਾਰ ਦੇਖਣਾ ਚਾਹੁਣਗੇ। ਫਿਲਮ ਨੂੰ ਪ੍ਰਮੋਟ ਕਰਨ ਲਈ ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ ਜਗ ਬਾਣੀ ਦੇ ਦਫਤਰ ਪੁੱਜੇ। ਇਥੇ ਦੋਹਾਂ ਨੇ ਫਿਲਮ ਨਾਲ ਆਫ ਸਕ੍ਰੀਨ ਕੈਮਿਸਟ੍ਰੀ ਬਾਰੇ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਫਿਲਮ ਦੀ ਨਿਰਦੇਸ਼ਕਾ ਨਿਤਯਾ ਮਹਿਰਾ ਨੇ ਫਿਲਮ ਨਾਲ ਜੁੜੀਆਂ ਕਈ ਖਾਸ ਜਾਣਕਾਰੀਆਂ ਦਿੱਤੀਆਂ। ਪੇਸ਼ ਹਨ ਗੱਲਬਾਤ ਦੇ ਵਿਸ਼ੇਸ਼ ਅੰਸ਼ :
ਜ਼ੁਬਾਨ 'ਤੇ ਚੜ੍ਹਿਆ 'ਕਾਲਾ ਚਸ਼ਮਾ'
ਫਿਲਮ ਵਿਚ ਪੰਜਾਬੀ ਗਾਣਾ 'ਕਾਲਾ ਚਸ਼ਮਾ' ਦੇ ਰੀਮਿਕਸ ਨੂੰ ਹੀ ਇਕ ਤਰ੍ਹਾਂ ਲਿਆ ਗਿਆ ਹੈ। ਇਸ 'ਤੇ ਸਿਧਾਰਥ ਦਾ ਕਹਿਣਾ ਹੈ ਕਿ ਅਸਲ ਵਿਚ ਗਾਣੇ ਨੂੰ ਰੀਕ੍ਰਿਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਜਿੰਨੀ ਮਿਹਨਤ ਇਸ ਗਾਣੇ ਦੇ ਡਾਂਸ ਲਈ ਕੀਤੀ ਹੈ, ਓਨੀ ਹੀ ਮਿਹਨਤ ਬਾਦਸ਼ਾਹ ਨੇ ਇਸ ਨੂੰ ਕ੍ਰਿਏਟ ਕਰਨ ਵਿਚ ਕੀਤੀ ਹੈ। ਜੇ ਅੱਜ ਇਹ ਗਾਣਾ ਸਾਰਿਆਂ ਦੀ ਜ਼ੁਬਾਨ 'ਤੇ ਹੈ ਤਾਂ ਇਸਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ।
► ਮੌਜੂਦਾ ਸਮੇਂ ਵਿਚ ਜਿਊਣਾ ਸਿੱਖੋ
ਫਿਲਮ ਵਿਚ ਖਾਸ ਸੰਦੇਸ਼ ਵੀ ਦਰਸ਼ਕਾਂ ਲਈ ਹੈ। ਫਿਲਮ ਦੀ ਨਿਰਦੇਸ਼ਕਾ ਨਿਤਯਾ ਮਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਲਮ ਵਿਚ ਮਸਤੀ ਦੇ ਨਾਲ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੀ ਹੈ ਕਿ ਅੱਜ ਦਾ ਨੌਜਵਾਨ ਆਪਣੇ ਪਰਿਵਾਰ ਅਤੇ ਕੈਰੀਅਰ ਵਿਚਾਲੇ ਉਲਝ ਕੇ ਰਹਿ ਜਾਂਦਾ ਹੈ। ਆਪਣੇ ਭਵਿੱਖ ਬਾਰੇ ਇੰਨਾ ਜ਼ਿਆਦਾ ਸੋਚਦਾ ਹੈ ਕਿ ਮੌਜੂਦਾ ਸਮੇਂ ਵਿਚ ਜਿਊਣਾ ਹੀ ਭੁੱਲ ਜਾਂਦਾ ਹੈ। ਉਥੇ ਹੀ ਸਿਧਾਰਥ ਦਾ ਕਹਿਣਾ ਹੈ ਕਿ ਕੈਰੀਅਰ ਦੀ ਫਿਕਰ ਕਰਨਾ ਚੰਗਾ ਹੈ ਪਰ ਮੌਜੂਦਾ ਸਮੇਂ ਵਿਚ ਜਿਊਣਾ ਸਭ ਤੋਂ ਜ਼ਰੂਰੀ ਹੈ।
► ਕੈਟ ਦੇ ਡਾਂਸ ਦੇ ਦੀਵਾਨੇ
ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਸਿਧਾਰਥ ਨੂੰ ਕੈਟਰੀਨਾ ਤੋਂ ਕਰੱਸ਼ ਸੀ ਅਤੇ ਹੁਣ ਉਹ ਨਾਲ ਵੀ ਕੰਮ ਕਰ ਰਹੇ ਹਨ। ਅਜਿਹੇ ਵਿਚ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੈਟਰੀਨਾ ਦਾ ਕਿਹੜਾ ਗਾਣਾ ਉਨ੍ਹਾਂ ਦਾ ਪਸੰਦੀਦਾ ਹੈ ਤਾਂ ਸਿਧਾਰਥ ਨੇ ਕਿਹਾ ਕਿ 'ਕਾਲਾ ਚਸ਼ਮਾ' ਬੇਹੱਦ ਖਾਸ ਹੈ, ਇਸ ਤੋਂ ਇਲਾਵਾ 'ਚਿਕਨੀ ਚਮੇਲੀ' ਵਿਚ ਕੈਟਰੀਨਾ ਦਾ ਡਾਂਸ ਦੇਖ ਕੇ ਉਹ ਉਸਦੇ ਦੀਵਾਨੇ ਹੋ ਗਏ ਸਨ.
► 'ਬਾਰ-ਬਾਰ ਦੇਖੋ' ਬਹੁਤ ਖਾਸ
'ਲਾਈਫ ਆਫ ਪਾਈ' ਵਰਗੀ ਫਿਲਮ ਵਿਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਚੁੱਕੀ ਨਿਤਯਾ ਦੱਸਦੀ ਹੈ ਕਿ ਉਸ ਲਈ ਇਹ ਫਿਲਮ ਬੇਹੱਦ ਖਾਸ ਹੈ।
ਉਸਨੇ ਕਿਹਾ ਕਿ ਉਹ ਹੁਣ ਤੱਕ ਕਈ ਹਿੱਟ ਅਤੇ ਵੱਡੀਆਂ ਫਿਲਮ ਵਿਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਚੁੱਕੀ ਹੈ ਪਰ ਪੂਰੀ ਫਿਲਮ ਨੂੰ ਖੁਦ ਡਾਇਰੈਕਟ ਕਰਨਾ ਵੱਖਰਾ ਤਜਰਬਾ ਰਿਹਾ। ਆਸ ਹੈ ਕਿ ਦਰਸ਼ਕਾਂ ਨੂੰ ਵੀ ਇਹ ਫਿਲਮ ਓਨੀ ਹੀ ਪਸੰਦ ਆਵੇਗੀ।
► ਸੈਂਸਰ ਬੋਰਡ ਦੀ ਕੈਂਚੀ ਤੋਂ ਨਾਰਾਜ਼
ਬਾਕੀ ਫਿਲਮਾਂ ਵਾਂਗ ਇਸ ਫਿਲਮ 'ਤੇ ਵੀ ਸੈਂਸਰ ਬੋਰਡ ਨੇ ਕੈਂਚੀ ਚਲਾ ਦਿੱਤੀ। ਇਸ ਗੱਲ ਤੋਂ ਨਾਰਾਜ਼ ਸਿਧਾਰਥ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੂੰ ਕੰਟੈਂਟ ਸੈਂਸਰ ਕਰਨ ਦੀ ਥਾਂ ਉਸਦਾ ਸਰਟੀਫਿਕੇਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਸੈਂਸਰ ਬੋਰਡ ਓਵਰ ਸੈਂਸੇਟਿਵ ਹੋ ਜਾਂਦਾ ਹੈ, ਜੋ ਕਿ ਨਹੀਂ ਹੋਣਾ ਚਾਹੀਦਾ। ਉਥੇ ਹੀ ਫਿਲਮ ਦੀ ਨਿਰਦੇਸ਼ਕਾ ਨਿਤਯਾ ਦਾ ਕਹਿਣਾ ਹੈ ਕਿ ਗਲਤੀ ਉਨ੍ਹਾਂ ਲੋਕਾਂ ਦੀ ਨਹੀਂ ਹੈ, ਜੋ ਇਸ ਸਮੇਂ ਉਥੇ ਬੈਠੇ ਹਨ, ਸਗੋਂ ਇਹ ਤਾਂ ਪੁਰਾਣੇ ਨਿਯਮਾਂ ਦਾ ਨਤੀਜਾ ਹੈ। ਇਹ ਸਥਿਤੀ ਤਾਂ ਹੀ ਬਦਲ ਸਕਦੀ ਹੈ ਜਦੋਂ ਨਿਯਮਾਂ ਵਿਚ ਬਦਲਾਅ ਕੀਤਾ ਜਾਵੇ।
► ਵੱਡੇ ਸਟਾਰ ਦੀ ਲੋੜ ਨਹੀਂ
ਇਨੀਂ ਦਿਨੀਂ ਬਾਲੀਵੁੱਡ ਵਿਚ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਇਸ ਬਾਰੇ ਕੈਟਰੀਨਾ ਨੇ ਕਿਹਾ ਕਿ ਹੁਣ ਫਿਲਮਾਂ ਨੂੰ ਹਿੱਟ ਹੋਣ ਲਈ ਕਿਸੇ ਵੱਡੇ ਸਟਾਰ ਦੀ ਲੋੜ ਨਹੀਂ। ਆਉਣ ਵਾਲੇ ਕੁਝ ਸਾਲਾਂ ਵਿਚ ਫਿਲਮ ਦਾ ਕੰਟੈਂਟ ਹੀ ਉਸਦੇ ਹਿੱਟ ਅਤੇ ਫਲਾਪ ਹੋਣ ਦਾ ਪੈਮਾਨਾ ਹੋਵੇਗਾ। ਉਥੇ ਹੀ ਸਿਧਾਰਥ ਦਾ ਕਹਿਣਾ ਹੈ ਕਿ ਹੁਣ ਫਿਲਮਾਂ ਵਿਚ ਲੋਕ ਸਟਾਰ ਤੋਂ ਵੱਧ ਉਸਦੀ ਅਦਾਕਾਰੀ ਦੀ ਗੱਲ ਕਰਦੇ ਹਨ ਅਤੇ ਕੁਝ ਨਵਾਂ ਦੇਖਣ ਲਈ ਆਉਂਦੇ ਹਨ। ਇਨੀਂ ਦਿਨੀ ਇਕ ਤੋਂ ਬਾਅਦ ਇਕ ਵੱਡੇ ਬਜਟ ਦੀਆਂ ਫਿਲਮਾਂ ਵੀ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾਉਂਦੀਆਂ, ਇਸ 'ਤੇ ਨਿਤਯਾ ਕਹਿੰਦੀ ਹੈ ਕਿ ਬਾਕਸ ਆਫਿਸ 'ਤੇ ਧਾਕ ਜਮਾਉਣ ਲਈ ਵੱਡਾ ਬਜਟ ਨਹੀਂ, ਸਟ੍ਰਾਂਗ ਕੰਟੈਂਟ ਅਤੇ ਦਮਦਾਰ ਕਹਾਣੀ ਦੀ ਲੋੜ ਹੁੰਦੀ ਹੈ। ਸਿਰਫ ਅਤੇ ਸਿਰਫ ਫਿਲਮ ਦਾ ਕੰਸੈਪਟ ਹੀ ਵਿਕ ਸਕਦਾ ਹੈ।
► ਪਰਿਵਾਰ ਦੀ ਅਹਿਮੀਅਤ
ਫਿਲਮ ਵਿਚ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਨੂੰ ਪਰਿਵਾਰ ਅਤੇ ਕੰਮ ਵਿਚਾਲੇ ਤਾਲਮੇਲ ਬਣਾਏ ਰੱਖਣਾ ਚਾਹੀਦਾ ਹੈ। ਕੈਟਰੀਨਾ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਅਤੇ ਪਰਿਵਾਰ ਤੋਂ ਬੇਹੱਦ ਦੂਰ ਰਹਿੰਦੀ ਹੈ, ਇਸ ਲਈ ਜਾਣਦੀ ਹੈ ਕਿ ਇਨਸਾਨ ਦੇ ਜੀਵਨ ਵਿਚ ਪਰਿਵਾਰ ਦੀ ਕੀ ਅਹਿਮੀਅਤ ਹੁੰਦੀ ਹੈ। ਸਿਧਾਰਥ ਦਾ ਕਹਿਣਾ ਹੈ ਕਿ ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚ ਕੁਝ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਈ ਵਾਰ ਇਸਦੇ ਚੱਕਰ ਵਿਚ ਆਪਣੇ ਅੱਜ ਤੋਂ ਕਿਤੇ ਦੂਰ ਚਲੇ ਜਾਂਦੇ ਹਾਂ। ਅਜਿਹੇ ਵਿਚ ਆਪਣਿਆਂ ਤੋਂ ਵੀ ਕਾਫੀ ਦੂਰ ਹੁੰਦੇ ਚਲੇ ਜਾਂਦੇ ਹਾਂ। ਸਫਲ ਓਹੀ ਹੈ ਜੋ ਦੋਵਾਂ ਨੂੰ ਬੈਲੇਂਸ ਕਰੇ ਅਤੇ ਅੱਜ ਵਿਚ ਜੀਵੇ।

Tags: ਕੈਟਰੀਨਾਸਿਧਾਰਥਜਗ ਬਾਣੀkatrinasidharthjagbani