FacebookTwitterg+Mail

'ਬਾਰ ਬਾਰ ਦੇਖੋ' ਗੀਤ 'ਚ ਕੈਟਰੀਨਾ ਨੇ ਵਰ੍ਹਾਇਆ ਹੁਸਨ ਦਾ ਕਹਿਰ, ਦੇਖੋ ਤਸਵੀਰਾਂ ਤੇ ਵੀਡੀਓ

27 July, 2016 04:37:52 PM
ਮੁੰਬਈ— ਕੈਟਰੀਨਾ ਕੈਫ ਤੇ ਸਿਧਾਰਥ ਮਲਹੋਤਰਾ ਦੇ ਫੈਨਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਦੋਵਾਂ ਦੇ ਗੀਤ 'ਕਾਲਾ ਚਸ਼ਮਾ' ਦੀ ਉਨ੍ਹਾਂ ਦੇ ਫੈਨਜ਼ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਗੀਤ 'ਚ ਕੈਟਰੀਨਾ ਕੈਫ ਨੇ ਬੇਹੱਦ ਹੌਟ ਅਦਾਵਾਂ ਦਿਖਾਈਆਂ ਹਨ। ਦੋਵੇਂ ਪਹਿਲੀ ਵਾਰ ਇਕੱਠੇ ਕੰਮ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਇਸ ਫਿਲਮ ਦਾ ਪਹਿਲਾ ਪੋਸਟਰ ਕਰਨ ਜੌਹਰ ਨੇ ਟਵੀਟ ਕੀਤਾ ਸੀ, ਜਿਸ 'ਚ ਕੈਟਰੀਨਾ ਤੇ ਸਿਧਾਰਥ ਮਲਹੋਤਰਾ ਸੈਕਸੀ ਪੋਜ਼ 'ਚ ਇਕੱਠੇ ਦਿਖਾਈ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਇਹ ਪੰਜਾਬੀ ਗੀਤ ਹੈ, ਜਿਸ ਨੂੰ ਅਮਰ ਅਰਸ਼ੀ ਨੇ ਗਾਇਆ ਸੀ। ਹੁਣ ਇਸ ਗੀਤ ਨੂੰ ਫਿਲਮ 'ਬਾਰ ਬਾਰ ਦੇਖੋ' ਲਈ ਰੈਪਰ ਬਾਦਸ਼ਾਹ ਨੇ ਨਵਾਂ ਰੂਪ ਦਿੱਤਾ ਹੈ, ਜਿਹੜਾ ਬੇਹੱਦ ਸ਼ਾਨਦਾਰ ਹੈ। ਗੀਤ ਅਮਰ ਅਰਸ਼ੀ ਤੋਂ ਇਲਾਵਾ ਬਾਦਸ਼ਾਹ ਤੇ ਨੇਹਾ ਕੱਕੜ ਨੇ ਗਾਇਆ ਹੈ।

Tags: ਬਾਰ ਬਾਰ ਦੇਖੋ ਕੈਟਰੀਨਾ ਕੈਫ ਸਿਧਾਰਥ ਮਲਹੋਤਰਾ Baar Baar Dekho Katrina Kaif Sidharth Malhotra