FacebookTwitterg+Mail

ਅੱਜ ਕੁਝ ਖਾਸ ਸ਼ੇਅਰ ਕਰੇਗੀ ਕੈਟਰੀਨਾ ਕੈਫ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

    1/2
27 April, 2017 04:04:09 PM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅੱਜ ਅਰਥਾਤ 27 ਅਪ੍ਰੈਲ ਨੂੰ ਕੁਝ ਖਾਸ ਕਰਨ ਵਾਲੀ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਇੱਕ ਤਸਵੀਰ ਸ਼ੇਅਰ ਕਰ ਕੇ ਇਹ ਜਾਣਕਾਰੀ ਦਿੱਤੀ। ਹੁਣ ਕੈਟਰੀਨਾ ਕੀ ਸ਼ੇਅਰ ਕਰਨ ਵਾਲੀ ਹੈ, ਇਹ ਤਾਂ ਨਹੀਂ ਪਤਾ ਪਰ ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕਅਸ ਲਾਏ ਜਾ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕੈਟਰੀਨਾ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਨੂੰ ਲੈ ਕੇ ਕੁਝ ਅਨਾਊਂਸ ਕਰਨ ਵਾਲੀ ਹੈ ਅਤੇ ਕੁਝ ਲੋਕ ਇਹ ਸੋਚ ਰਹੇ ਹਨ ਕਿ ਕੈਟਰੀਨਾ ਆਪਣੇ ਨਵੇਂ ਘਰ ਦਾ ਪਤਾ ਦੱਸਣ ਵਾਲੀ ਹੈ।
ਜ਼ਿਕਰਯੋਗ ਹੈ ਕਿ ਕੈਟਰੀਨਾ ਜਦੋਂ ਰਣਬੀਰ ਕਪੂਰ ਨਾਲ ਰਿਲੇਸ਼ਨਸ਼ਿਪ 'ਚ ਸੀ ਤਾਂ ਦੋਵੇਂ ਇੱਕ ਹੀ ਘਰ 'ਚ ਰਹਿੰਦੇ ਸਨ ਪਰ ਹੁਣ ਦੋਵਾਂ ਦਾ ਬ੍ਰੇਕਅੱਪ ਹੋ ਚੁੱਕਾ ਹੈ। ਬ੍ਰੇਕਅੱਪ ਤੋਂ ਬਾਅਦ ਰਣਬੀਰ ਕਪੂਰ ਤਾਂ ਦੂਜੇ ਘਰ 'ਚ ਸ਼ਿਫਟ ਹੋ ਗਿਆ ਪਰ ਕੈਟਰੀਨਾ ਅਜੇ ਵੀ ਉਥੇ ਹੀ ਰਹਿ ਰਹੀ ਸੀ। ਕਰੀਬ ਇੱਕ ਸਾਲ ਤੋਂ ਕੈਟਰੀਨਾ ਨਵੇਂ ਘਰ ਦੀ ਤਲਾਸ਼ 'ਚ ਸੀ ਅਤੇ ਹੁਣ ਜਲਦ ਹੀ ਆਪਣੇ ਨਵੇਂ ਘਰ 'ਚ ਆਸ਼ਿਆਨੇ 'ਚ ਸ਼ਿਫਟ ਵੀ ਹੋਣ ਵਾਲੀ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਕੈਟਰੀਨਾ, ਰਣਬੀਰ ਨਾਲ ਆਪਣੀ ਫਿਲਮ 'ਜੱਗਾ ਜਾਸੂਸ' ਦੀ ਰਿਲੀਜ਼ਿੰਗ ਦਾ ਇੰਤਜ਼ਾਰ ਕਰ ਰਹੀ ਹੈ।

Tags: Katrina KaifJagga JasoosRanbir Kapoorਕੈਟਰੀਨਾ ਕੈਫਰਣਬੀਰ ਕਪੂਰਜੱਗਾ ਜਾਸੂਸ