FacebookTwitterg+Mail

ਮਾਲਟਾ 'ਚ 'ਠਗਸ ਆਫ...' ਦੇ ਸੈੱਟ ਤੋਂ ਕੈਟਰੀਨਾ ਨੇ ਸ਼ੇਅਰ ਕੀਤੀ ਇਹ ਤਸਵੀਰ

katrina kaif
25 June, 2017 05:39:41 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਮਾਲਟਾ ਤੋਂ ਹੈ ਜਿੱਥੇ ਇਸ ਸਮੇਂ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ''ਮੈਂ ਅਤੇ ਮੇਰਾ ਗਹਿਰਾ ਸਮੁੰਦਰ malta thugsofhindostan shootlife''। ਇਸ ਤੋਂ ਪਹਿਲਾਂ ਫਾਤਿਮਾ ਸਨਾ ਸ਼ੇਖ ਅਤੇ ਅਮਿਤਾਭ ਬੱਚਨ ਨੂੰ ਸ਼ੂਟਿੰਗ ਦੌਰਾਨ ਮਾਲਟਾ 'ਚ ਦੇਖਿਆ ਗਿਆ ਸੀ। 
ਇਸ ਤੋਂ ਇਲਾਵਾ ਕੈਟਰੀਨਾ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਦੀ ਸ਼ੂਟਿੰਗ 'ਚ ਵਿਅਸਥ ਹੈ। ਉਥੇ ਹੀ ਆਪਣੀ ਇਸ ਫਿਲਮ ਨੂੰ ਪ੍ਰਮੋਟ ਕਰਨ 'ਚ ਜੁੱਟੀ ਹੋਈ ਹੈ। ਇਸ ਫਿਲਮ 'ਚ ਕੈਟਰੀਨਾ ਨਾਲ ਰਣਬੀਰ ਕਪੂਰ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਸੂਤਰਾਂ ਮੁਤਾਬਕ ਆਮਿਰ ਨੇ ਕੁਝ ਦਿਨ ਪਹਿਲਾਂ ਮਾਲਟਾ ਤੋਂ ਫੋਨ 'ਤੇ ਫਿਲਮ ਨਾਲ ਜੁੜੀਆਂ ਕਈ ਜਾਣਕਾਰੀ ਸ਼ੇਅਰ ਕੀਤੀਆਂ ਸਨ । ਆਮਿਰ ਨੇ ਦੱਸਿਆ ਕਿ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੁਰੂਆਤ 'ਚ ਕਾਫੀ ਵੱਡੇ ਐਕਸ਼ਨ ਸੀਨਜ਼ ਦੀ ਸ਼ੂਟਿੰਗ ਕੀਤੀ ਜਾਵੇਗੀ।


Tags: Katrina Kaif Thugs of Hindostan Malta Hindi Film Amitabh Bachchan ਕੈਟਰੀਨਾ ਕੈਫ ਠਗਸ ਆਫ ਹਿੰਦੋਸਤਾਨ