FacebookTwitterg+Mail

ਫਿਲਮਾਂ ਫਲਾਪ ਹੋਣ 'ਤੇ ਅਸੁਰੱਖਿਅਤ ਮਹਿਸੂਸ ਕਰਦੀ ਸੀ ਸਲਮਾਨ ਦੀ EX

katrina kaif
09 January, 2018 12:03:13 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਕੈਟਰੀਨਾ ਦੀਆਂ ਪਿਛਲੀਆਂ ਕੁਝ ਫਿਲਮਾਂ ਫਲਾਪ ਰਹੀਆਂ। ਅਜਿਹੇ 'ਚ ਇਸ ਫਿਲਮ ਦਾ ਹਿੱਟ ਹੋਣਾ ਜ਼ਰੂਰੀ ਸੀ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਕਿ ਫਿਲਮ ਦੀ ਸਫਲਤਾ ਤੋਂ ਬਾਅਦ ਉਹ ਕਾਫੀ ਸਕਿਓਰਡ (ਸੁਰੱਖਿਅਤ) ਮਹਿਸੂਸ ਕਰ ਰਹੀ ਹੈ। ਉਨ੍ਹਾਂ ਦੀ ਰਣਵੀਰ ਨਾਲ ਆਈ 'ਜੱਗਾ ਜਾਸੂਸ' ਤੇ ਸਿਧਾਰਥ ਮਲਹੋਤਰਾ ਨਾਲ ਆਈ ਫਿਲਮ 'ਬਾਰ-ਬਾਰ ਦੇਖੋ' ਫਿਲਮਾਂ ਫਲਾਪ ਸਿੱਧ ਹੋਈਆਂ ਸਨ। ਇਸ ਨਾਲ ਉਨ੍ਹਾਂ ਦੇ ਕਰੀਅਰ ਦੀ ਕਿਸ਼ਤੀ ਡੁੱਬਦੀ ਹੋਈ ਨਜ਼ਰ ਆ ਰਹੀ ਸੀ ਪਰ ਇਸ ਸਾਲ ਦੀ ਸ਼ੁਰੂਆਤ ਉਨ੍ਹਾਂ ਲਈ ਕਾਫੀ ਚੰਗੀ ਸਿੱਧ ਹੋਈ ਹੈ। ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਸੀ ਪਰ ਹੁਣ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਤੇ ਖੁਦ ਨੂੰ ਲਗਾਤਾਰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਉਹ ਖੁਦ ਤੋਂ ਕਾਫੀ ਸੰਤੁਸ਼ਟ ਹੈ। ਹਰ ਵਿਅਕਤੀ ਦੇ ਅੰਦਰ ਕੁਝ ਕਮੀਆਂ ਹੁੰਦੀਆਂ ਹੈ, ਜਿਸ ਤੋਂ ਉਹ (ਕੈਟਰੀਨਾ) ਵਾਕਿਫ ਹੈ। ਉਹ ਇਸ ਨੂੰ ਸੁਧਾਰਨ ਲਈ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ। ਉਹ ਇਸ ਸਾਲ ਵਿਜੈ ਆਚਾਰਿਆ ਦੀ ਫਿਲਮ 'ਠਗਸ ਆਫ ਹਿੰਦੋਸਤਾਨ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਵੀ ਹੋਣਗੇ।


Tags: Katrina KaifSalman KhanTiger Zinda HaiBaar Baar DekhoJagga Jasoos ਕੈਟਰੀਨਾ ਕੈਫ ਸਲਮਾਨ ਖਾਨ