FacebookTwitterg+Mail

ਅਨੁਸ਼ਕਾ ਨੂੰ ਦੇਖ ਕੈਟਰੀਨਾ ਦੇ ਦਿਲ 'ਚ ਜਾਗੀ ਦੁਲਹਨ ਬਣਨ ਦੀ ਇੱਛਾ, ਕੌਣ ਹੈ ਲਾੜਾ?

katrina kaif
14 January, 2018 04:59:41 PM

ਮੁੰਬਈ(ਬਿਊਰੋ)— ਕਿਹਾ ਜਾਂਦਾ ਹੈ ਕਿ ਅਨੁਸ਼ਕਾ ਸ਼ਰਮਾ ਤੋਂ ਬਾਅਦ ਕੈਟਰੀਨਾ ਕੈਫ ਦੇ ਦਿਲ 'ਚ ਫਿਰ ਵਿਆਹ ਕਰਵਾਉਣ ਦੀ ਇੱਛਾ ਜਾਗੀ ਹੈ। ਕੈਟਰੀਨਾ ਕੈਫ ਵੀ ਜਲਦ ਵਿਆਹ ਦੇ ਬੰਧਨ 'ਚ ਬੱਝਣਾ ਚਾਹੁੰਦੀ ਹੈ। ਜੀ ਹਾਂ ਸਲਮਾਨ ਖਾਨ ਵਾਂਗ ਹੁਣ ਉਨ੍ਹਾਂ ਦੀ ਸਾਬਿਕਾ ਪ੍ਰੇਮਿਕਾ ਦੇ ਵਿਆਹ ਦਾ ਇੰਤਜ਼ਾਰ ਸਾਰਿਆਂ ਨੂੰ ਹੈ। ਹਾਲਾਂਕਿ ਕੈਟਰੀਨਾ ਦਾ ਵਸ ਚੱਲੇ ਤਾਂ ਉਹ ਹੁਣ ਤੱਕ ਵਿਆਹ ਕਰਵਾ ਕੇ ਮੰਮੀ ਵੀ ਬਣ ਚੁੱਕੀ ਹੁੰਦੀ। ਕੁਝ ਸਾਲ ਪਹਿਲਾਂ ਖੁਦ ਕੈਟਰੀਨਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, 33 ਸਾਲ ਤੱਕ ਮੈਂ ਵਿਆਹ ਕਰਵਾ ਕੇ ਮੰਮੀ ਬਣਨਾ ਹੈ।

Punjabi Bollywood Tadka

ਦੋ ਸਾਲ ਪਹਿਲਾਂ ਕੈਟਰੀਨਾ ਨੇ ਤਾਂ ਰਣਬੀਰ ਕਪੂਰ ਨਾਲ ਵਿਆਹ ਕਰਵਾ ਕੇ ਮਿਸੇਜ ਕਪੂਰ ਬਣਨ ਦਾ ਫੈਸਲਾ ਵੀ ਕਰ ਲਿਆ ਸੀ। ਕੈਟਰੀਨਾ ਨੂੰ ਲੱਗ ਰਿਹਾ ਸੀ ਕਿ ਰਣਬੀਰ ਕਪੂਰ ਕਦੇ ਵੀ ਉਸ ਨੂੰ ਡੋਲੀ 'ਚ ਬਿਠਾ ਕੇ ਆਪਣੇ ਘਰ ਲੈ ਜਾਣਗੇ। ਕੈਟਰੀਨਾ ਦਾ ਖੁਆਬ ਉਸ ਸਮੇਂ ਚਕਨਾਚੂਰ ਹੋ ਗਿਆ ਜਦੋਂ ਰਣਬੀਰ ਕਪੂਰ ਨੇ ਉਸ ਤੋਂ ਦੂਰੀ ਬਣਾ ਲਈ। ਅਨੁਸ਼ਕਾ ਸ਼ਰਮਾ ਦੀ ਤਰ੍ਹਾਂ ਹੁਣ ਸਿਮ ਕੈਫ ਵੀ ਦੁਲਹਨ ਬਣਨਾ ਚਾਹੁੰਦੀ ਹੈ ਪਰ ਅਫਸੋਸ ਇਹ ਹੈ ਕਿ ਕੈਟਰੀਨਾ ਨੂੰ ਅਨੁਸ਼ਕਾ ਵਾਂਗ ਹੁਣ ਤੱਕ ਉਸ ਦਾ ਮਿਸਟਰ ਰਾਈਟ ਨਹੀਂ ਮਿਲਿਆ।

Punjabi Bollywood Tadka
ਉਂਝ ਲੋਕਾਂ ਨੂੰ ਲੱਗ ਰਿਹਾ ਸੀ ਕਿ ਸਲਮਾਨ ਖਾਨ ਦੇ ਦਿਲ 'ਚ ਕੈਟਰੀਨਾ ਆਪਣੀ ਪੁਰਾਣੀ ਜਗ੍ਹਾ ਬਣਾ ਲਵੇਗੀ ਪਰ ਰੋਮਾਨੀਅਨ ਬਿਊਟੀ ਯੂਲੀਆ ਵੰਤੂਰ ਨੇ ਕੈਟਰੀਨਾ ਦੀ ਦਾਲ ਨਾ ਗਲਣ ਦਿੱਤੀ। ਹੁਣ ਅਜਿਹੇ 'ਚ ਕੈਟਰੀਨਾ ਨੂੰ ਜੇਕਰ ਸਾਲ 2018 'ਚ ਕਰਨਾ ਹੈ ਵਿਆਹ ਤਾਂ ਫਿਰ ਉਸ ਨੂੰ ਸਲਮਾਨ ਤੋਂ ਇਲਾਵਾ ਕਿਸੇ ਹੋਰ ਨੂੰ ਮਿਸਟਰ ਰਾਈਟ ਬਣਨ ਲਈ ਹੋਣਾ ਪਵੇਗਾ ਤਿਆਰ।

Punjabi Bollywood Tadka


Tags: Katrina KaifVirat Kohli Anushka SharmaSalman KhanRanbir KapoorBollywood Celebrity

Edited By

Sunita

Sunita is News Editor at Jagbani.