FacebookTwitterg+Mail

ਸ਼ਾਹਰੁਖ ਨੇ ਸ਼ਰੇਆਮ ਕੈਟਰੀਨਾ ਨੂੰ ਕਿਹਾ 'I Love You', ਗੁੱਸੇ 'ਚ ਲਾਲ ਹੋਵੇਗੀ ਗੌਰੀ

katrina kaif and shah rukh khan
18 March, 2018 12:39:07 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਤੇ ਕੈਟਰੀਨਾ ਕੈਫ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਕਿੰਗ ਖਾਨ ਨੇ ਸ਼ੂਟ ਦੌਰਾਨ ਕੈਟਰੀਨਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਤਸਵੀਰ ਨਾਲ ਉਨ੍ਹਾਂ ਨੇ ਸੁਪਰਹਿੱਟ ਫਿਲਮ 'ਡਰ' ਦੇ 25 ਸਾਲ ਪੁਰਾਣੇ ਸੀਨ ਨੂੰ ਰਿਕ੍ਰਿਏਟ ਕੀਤਾ ਹੈ। ਉਨ੍ਹਾਂ ਨੇ ਕੈਟਰੀਨਾ ਦੀ ਤਸਵੀਰ ਨਾਲ ਲਿਖਿਆ, ''ਤੁਸੀਂ ਆਈਸਕ੍ਰੀਮ ਨਹੀਂ ਖਾਂਦੇ ਹੋ। ਤੁਮ ਬਹੁਤ ਮਹਿਨਤ ਨਾਲ ਕੰਮ ਕਰਦੀ ਹੈ। ਤੁਸੀਂ ਮੈਨੂੰ 'ਡਰ' ਦੀ ਯਾਦ ਦਿਵਾ ਦਿੱਤੀ। ਆਈ ਲਵ ਯੂ Kkkk Katrina''।


ਪਿਛਲੇ ਦਿਨੀਂ ਕੈਟਰੀਨਾ ਨੇ ਸ਼ਾਹਰੁਖ ਦੀ ਸੈਲਫੀ ਆਪਣੇ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਫਿਲਮ 'ਜ਼ੀਰੋ' ਦੇ ਸੈੱਟ ਤੋਂ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਲੀਕ ਹੋ ਚੁੱਕਾ ਹੈ, ਜਿਸ 'ਚ ਸ਼ਾਹਰੁਖ ਖਾਨ ਖੁਦ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਲਿਖਿਆ ਗਿਆ ਹੈ, ''ਆਨ ਸੈੱਟ''। ਇਨ੍ਹਾਂ ਦੋਵੇਂ ਸਿਤਾਰਿਆਂ ਨਾਲ ਆਨੰਦ ਐੱਲ ਰਾਏ ਦੀ ਫਿਲਮ 'ਜ਼ੀਰੋ' 'ਚ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਵੇਗੀ। ਇਕ ਵਾਰ ਫਿਰ ਤੋਂ ਸ਼ਾਹਰੁਖ ਖਾਨ ਦਾ ਫਿਲਮ 'ਚ ਵੱਖਰਾ ਅੰਦਾਜ਼ ਦੇਖਣ ਨੂੰ ਮਿਲੇਗਾ। ਫਿਲਮ ਦੇ ਟੀਜ਼ਰ 'ਚ ਸ਼ਾਹਰੁਖ ਖਾਨ ਬੌਨੇ ਦੇ ਕਿਰਦਾਰ 'ਚ ਨਜ਼ਰ ਆਉਣਗੇ।

 


Tags: Katrina KaifShah Rukh KhanZeroJuhi Chawla DarrSunny Deol Anushka Sharma

Edited By

Sunita

Sunita is News Editor at Jagbani.