FacebookTwitterg+Mail

Pics: 12 ਸਾਲ ਦੀ ਉਮਰ 'ਚ ਅਜਿਹੀ ਦਿਖਦੀ ਸੀ ਕੈਟਰੀਨਾ, ਫਲਾਪ ਰਿਹਾ ਸੀ ਬਾਲੀਵੁੱਡ ਡੈਬਿਊ

    1/14
06 May, 2017 10:13:45 PM
ਮੁੰਬਈ— ਸੋਸ਼ਲ ਨੈੱਟਵਕਿੰਗ ਸਾਈਟ ਫੇਸਬੁੱਕ ਤੋਂ ਬਾਅਦ ਕੈਟਰੀਨਾ ਕੈਫ ਹੁਣ ਇੰਸਟਾਗ੍ਰਾਮ 'ਤੇ ਵੀ ਆ ਗਈ ਹੈ। ਇੰਸਟਾਗ੍ਰਾਮ 'ਤੇ ਆਉਂਦਿਆਂ ਹੀ ਕੈਟਰੀਨਾ ਨੇ ਆਪਣੀਆਂ ਚੋਣਵੀਆਂ ਤਸਵੀਰਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ 'ਚ ਉਸ ਨੇ ਆਪਣੀ 12 ਸਾਲ ਦੀ ਉਮਰ ਵਾਲੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕਾਲੇ ਰੰਗ ਦੀ ਡਰੈੱਸ ਪਹਿਨੀ ਕੈਟਰੀਨਾ ਬਿਲਕੁਲ ਪਛਾਣ 'ਚ ਨਹੀਂ ਆ ਰਹੀ ਹੈ। ਉਸ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, '।
20 ਸਾਲ ਦੀ ਉਮਰ 'ਚ ਕੈਟਰੀਨਾ ਨੇ ਫਿਲਮ 'ਬੂਮ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਫਲਾਪ ਰਹੀ ਪਰ ਅੱਜ ਕੈਟਰੀਨਾ ਬਾਲੀਵੁੱਡ ਦੀਆਂ ਸਫਲ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਲ ਹੋ ਚੁੱਕੀ ਹੈ। ਬਾਲੀਵੁੱਡ 'ਚ 14 ਸਾਲਾਂ ਤੋਂ ਕੰਮ ਕਰ ਰਹੀ ਕੈਟਰੀਨਾ ਦਾ ਜਨਮ 16 ਜੁਲਾਈ, 1983 ਨੂੰ ਹਾਂਗਕਾਂਗ 'ਚ ਹੋਇਆ ਸੀ। ਕੈਟਰੀਨਾ ਨੇ ਬਾਲੀਵੁੱਡ 'ਚ ਜਿੰਨਾ ਨਾਂ ਐਕਟਿੰਗ 'ਚ ਕਮਾਇਆ ਹੈ, ਓਨੀਆਂ ਹੀ ਸੁਰਖੀਆਂ ਉਸ ਨੂੰ ਅਫੇਅਰ ਦੇ ਚਲਦਿਆਂ ਮਿਲੀਆਂ ਹਨ।
ਕੈਟਰੀਨਾ ਦਾ ਨਾਂ ਪਹਿਲਾਂ ਸਲਮਾਨ ਖਾਨ ਨਾਲ ਤੇ ਫਿਰ ਰਣਬੀਰ ਕਪੂਰ ਨਾਲ ਜੁੜਿਆ। ਫਿਲਹਾਲ ਉਸ ਦਾ ਦੋਵਾਂ ਨਾਲ ਬ੍ਰੇਕਅੱਪ ਹੋ ਚੁੱਕਾ ਹੈ ਤੇ ਉਹ ਸਿਰਫ ਆਪਣੇ ਕਰੀਅਰ 'ਤੇ ਧਿਆਨ ਦੇ ਰਹੀ ਹੈ। ਕੈਟਰੀਨਾ ਛੇਤੀ ਹੀ ਸਲਮਾਨ ਖਾਨ ਨਾਲ ਫਿਲਮ 'ਟਾਈਗਰ ਜ਼ਿੰਦਾ ਹੈ' ਤੇ ਰਣਬੀਰ ਕਪੂਰ ਨਾਲ ਫਿਲਮ 'ਜੱਗਾ ਜਾਸੂਸ' 'ਚ ਨਜ਼ਰ ਆਉਣ ਵਾਲੀ ਹੈ।C

Tags: Katrina Kaif Childhood Instagram ਕੈਟਰੀਨਾ ਕੈਫ ਇੰਸਟਾਗ੍ਰਾਮ