FacebookTwitterg+Mail

ਇੰਸਟਾਗ੍ਰਾਮ 'ਤੇ ਕੈਟਰੀਨਾ ਨੇ ਕੀਤਾ ਡੈਬਿਊ, ਸਲਮਾਨ ਖਾਨ ਨੇ ਇੰਝ ਕੀਤਾ ਸੁਆਗਤ

katrina kaif joins instagram
27 April, 2017 08:37:24 PM
ਮੁੰਬਈ— ਸੋਸ਼ਲ ਮੀਡੀਆ ਤੋਂ ਦੂਰ ਰਹਿਣ ਵਾਲੀ ਅਭਿਨੇਤਰੀ ਕੈਟਰੀਨਾ ਕੈਫ ਨੇ ਕੁਝ ਮਹੀਨੇ ਪਹਿਲਾਂ ਹੀ ਆਪਣਾ ਫੇਸਬੁੱਕ ਅਕਾਊਂਟ ਬਣਾਇਆ ਸੀ। ਹੁਣ ਕੈਟਰੀਨਾ ਇੰਸਟਾਗ੍ਰਾਮ 'ਤੇ ਵੀ ਆ ਗਈ ਹੈ। ਉਸ ਨੇ ਆਪਣੇ ਅਕਾਊਂਟ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ। ਤਸਵੀਰ 'ਚ ਕੈਟਰੀਨਾ ਬੀਚ 'ਤੇ ਨਜ਼ਰ ਆ ਰਹੀ ਹੈ। ਕੁਝ ਹੀ ਘੰਟਿਆਂ 'ਚ ਕੈਟਰੀਨਾ ਦੇ 6 ਲੱਖ ਤੋਂ ਵੱਧ ਫਾਲੋਅਰਜ਼ ਹੋ ਗਏ ਹਨ।
ਕੈਟਰੀਨਾ ਦਾ ਸੁਆਗਤ ਉਨ੍ਹਾਂ ਦੇ ਐਕਸ ਬੁਆਏਫਰੈਂਡ ਸਲਮਾਨ ਖਾਨ ਨੇ ਵੀ ਕੀਤਾ ਹੈ। ਸਲਮਾਨ ਨੇ ਕੈਟਰੀਨਾ ਨਾਲ ਆਪਣੀ ਤਸਵੀਰ ਪੋਸਟ ਕਰਦਿਆਂ ਲਿਖਿਆ, 'ਪਲੀਜ਼ ਟਾਈਗਰੈੱਸ ਜ਼ਿੰਦਾ ਹੈ ਦਾ ਇੰਸਟਾ 'ਤੇ ਵੈਲਕਮ ਕਰੋ।'
ਬਹੁਤ ਸਾਲਾਂ ਤੋਂ ਕੈਟਰੀਨਾ ਸੋਸ਼ਲ ਮੀਡੀਆ ਤੋਂ ਦੂਰ ਸੀ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਕਾਂ ਤੋਂ ਦੂਰ ਹੀ ਰੱਖਣਾ ਚਾਹੁੰਦੀ ਸੀ ਪਰ ਰਣਬੀਰ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਉਸ ਨੇ ਫੇਸਬੁੱਕ 'ਤੇ ਡੈਬਿਊ ਕੀਤਾ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਕੈਟਰੀਨਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕਰਕੇ ਦੱਸਿਆ ਸੀ ਕਿ ਉਹ 27 ਅਪ੍ਰੈਲ ਨੂੰ ਕੁਝ ਕਰਨ ਵਾਲੀ ਹੈ। ਲੋਕਾਂ ਨੇ ਕੈਟਰੀਨਾ ਦੀ ਇਸ ਪੋਸਟ 'ਤੇ ਵੱਖ-ਵੱਖ ਤਰ੍ਹਾਂ ਨਾਲ ਅਨੁਮਾਨ ਲਗਾਇਆ ਸੀ। ਕੁਝ ਨੂੰ ਲੱਗਾ ਕਿ ਉਹ ਆਪਣੀ ਫਿਲਮ 'ਜੱਗਾ ਜਾਸੂਸ' ਨੂੰ ਲੈ ਕੇ ਕੁਝ ਐਲਾਨ ਕਰਨ ਵਾਲੀ ਹੈ।

Tags: Katrina Kaif Instagram Salman Khan ਕੈਟਰੀਨਾ ਕੈਫ ਇੰਸਟਾਗ੍ਰਾਮ ਸਲਮਾਨ ਖਾਨ