FacebookTwitterg+Mail

ਖਤਰਨਾਕ ਤਾਨਾਸ਼ਾਹ ਨਾਲ ਪੋਜ਼ ਦਿੰਦੀ ਦਿਖੀ ਕੈਟਰੀਨਾ ਕੈਫ, ਸਾਹਮਣੇ ਆਈ ਇਹ ਤਸਵੀਰ

katrina kaif rare pics
10 July, 2017 03:13:24 PM

ਮੁੰਬਈ— ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਅਗਾਮੀ ਫਿਲਮ 'ਜੱਗਾ ਜਾਸੂਸ' ਨੂੰ ਲੈ ਕੇ ਸੁਰਖੀਆਂ 'ਚ ਹੈ। ਅਸਲ 'ਚ ਉਹ ਲੰਮੇ ਸਮੇਂ ਬਾਅਦ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਪਰਦੇ 'ਤੇ ਨਜ਼ਰ ਆਵੇਗੀ।
Punjabi Bollywood Tadka
ਉਂਝ ਇਸ ਸਭ ਦੇ ਵਿਚਾਲੇ ਕੈਟਰੀਨਾ ਦੀ ਇਕ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਲੀਬੀਆ ਦੇ ਤਾਨਾਸ਼ਾਹ ਰਹੇ ਮੁਅੱਮਰ ਨਾਲ ਨਜ਼ਰ ਆ ਰਹੀ ਹੈ।
Punjabi Bollywood Tadka
ਇਹ ਤਸਵੀਰ ਮਾਡਲ ਸ਼ਮਿਤਾ ਸਿੰਘਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
Punjabi Bollywood Tadka
ਇਸ ਤਸਵੀਰ 'ਚ ਜਿਥੇ ਕੈਟਰੀਨਾ ਕੈਫ ਮੁਅੱਮਰ ਗੱਦਾਫੀ ਦੇ ਖੱਬੇ ਪਾਸੇ ਦਿਖ ਰਹੀ ਹੈ, ਉਥੇ ਨੇਹਾ ਧੂਪੀਆ ਉਸ ਦੇ ਸੱਜੇ ਪਾਸੇ ਬੈਠੀ ਹੈ।
Punjabi Bollywood Tadka
ਉਥੇ ਕੁਝ ਮਾਡਲਾਂ ਖੜ੍ਹੀਆਂ ਹਨ, ਜਿਨ੍ਹਾਂ 'ਚ ਖੱਬੇ ਪਾਸੇ ਅਦਿਤੀ ਗੋਵਿਤਰੀਕਰ ਤੇ ਆਂਚਲ ਕੁਮਾਰ ਵੀ ਨਜ਼ਰ ਆ ਰਹੀਆਂ ਹਨ।
Punjabi Bollywood Tadka
ਤਸਵੀਰ ਨਾਲ ਸ਼ਮਿਤਾ ਨੇ ਲਿਖਿਆ, '15 ਸਾਲ ਪਹਿਲਾਂ ਅਸੀਂ ਸਾਰੇ ਲੀਬੀਆ 'ਚ ਇਕ ਫੈਸ਼ਨ ਸ਼ੋਅ ਲਈ ਗਏ ਸੀ, ਜਿਥੇ ਸਾਡੀ ਮੁਲਾਕਾਤ ਮਿਸਟਰ ਗੱਦਾਫੀ ਨਾਲ ਹੋਈ ਸੀ। ਗਰਲਜ਼! ਕੀ ਤੁਹਾਨੂੰ ਉਹ ਟਰਿੱਪ ਯਾਦ ਹੈ?'​​​​​​​​​​​​​​


Tags: Katrina Kaif Muammar Gaddafi Neha Dhupia Shamita Singha Rare Picture