FacebookTwitterg+Mail

ਕੈਟਰੀਨਾ ਕੈਫ ਦਾ ਨਵਾਂ ਹੇਅਰਸਟਾਈਲ ਆਇਆ ਸਾਹਮਣੇ (ਦੇਖੋ ਤਸਵੀਰਾਂ)

    1/3
01 December, 2015 09:08:36 PM
ਮੁੰਬਈ- ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨੇ ਆਪਣੇ ਵਾਲ ਛੋਟੇ ਕਰਵਾ ਲਏ ਹਨ। ਇਸ ਨਵੇਂ ਹੇਅਰਸਟਾਈਲ 'ਚ ਉਸ ਦਾ ਲੁੱਕ ਬੌਬ ਕੱਟ ਵਰਗਾ ਲੱਗ ਰਿਹਾ ਹੈ। ਖਬਰਾਂ ਮੁਤਾਬਕ ਕੈਟਰੀਨਾ ਨੇ ਇਹ ਲੁੱਕ ਆਪਣੀ ਅਗਾਮੀ ਫਿਲਮ 'ਬਾਰਾ ਬਾਰ ਦੇਖੋ' ਲਈ ਕਰਵਾਇਆ ਹੈ।
ਇਸ ਨਵੇਂ ਲੁੱਕ 'ਚ ਉਹ ਹਰ ਵਾਰ ਦੀ ਤਰ੍ਹਾਂ ਕਾਫੀ ਕਿਊਟ ਤੇ ਬਬਲੀ ਲੱਗ ਰਹੀ ਹੈ। ਉਂਝ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਉਸ ਨੇ ਸੱਚ 'ਚ ਵਾਲ ਕਟਵਾਏ ਹਨ ਜਾਂ ਫਿਰ ਉਸ ਨੇ ਵਿੱਗ ਲਗਾਈ ਹੈ। ਦੱਸਣਯੋਗ ਹੈ ਕਿ ਡਾਇਰੈਕਟਰ ਨਿਤਿਆ ਮਹਿਰਾ ਦੀ ਇਸ ਫਿਲਮ 'ਚ ਕੈਟਰੀਨਾ ਦੇ ਆਪੋਜ਼ਿਟ ਅਭਿਨੇਤਾ ਸਿਧਾਰਥ ਮਲਹੋਤਰਾ ਮੁੱਖ ਭੂਮਿਕਾ 'ਚ ਹੋਣਗੇ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

Tags: ਕੈਟਰੀਨਾ ਕੈਫ ਨਵਾਂ ਹੇਅਰਸਟਾਈਲ Katrina Kaif New Hairstyle