FacebookTwitterg+Mail

ਆਖਿਰ 'ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ', ਚਾਰ ਕਲਾਈਮੈਕਸ ਹੋਏ ਤਿਆਰ

    1/6
28 August, 2016 05:50:17 PM
ਮੁੰਬਈ— ਤਾਮਿਲ ਤੋਂ ਇਲਾਵਾ ਕਈ ਭਾਸ਼ਾਵਾਂ 'ਚ ਬਣੀ ਸੁਪਰਹਿੱਟ ਫਿਲਮ ਬਾਹੂਬਲੀ : ਦ ਬਿਗਨਿੰਗ' ਨੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕੀਤੀ। ਕੁਟੱਪਾ ਨੇ ਬਾਹੂਬਲੀ ਨੂੰ ਕਿਉ ਮਾਰਿਆ ਸੀ? ਇਸ ਗੱਲ ਦਾ ਜਵਾਬ ਦੇਸ਼-ਵਿਦੇਸ਼ ਦੇ ਦਰਸ਼ਕ ਉਡੀਕ ਰਹੇ ਹਨ। ਇਸ ਫਿਲਮ ਦੇ ਦੂਜੇ ਭਾਗ 'ਚ ਸਹੀ ਜਵਾਬ ਨੂੰ ਲੈ ਕੇ ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਵੀ ਉਲਝਣ 'ਚ ਹਨ।
ਜਾਣਕਾਰੀ ਮੁਤਾਬਕ, ਉਨ੍ਹਾਂ ਨੇ ਇਸ ਫਿਲਮ ਦੇ ਚਾਰ ਕਲਾਈਮੈਕਸ ਸ਼ੂਟ ਕੀਤੇ ਹਨ। ਰਾਜਾਮੌਲੀ ਪਿਛਲੇ 10 ਹਫਤਿਆਂ ਤੋਂ ਹੈਦਰਾਬਾਦ ਸਥਿਤ ਰਾਮੋਜੀ ਰਾਵ ਫਿਲਮ ਸਿਟੀ 'ਚ ਸ਼ੂਟਿੰਗ 'ਚ ਰੁੱਝੇ ਹਨ ਪਰ ਉਹ ਅਜੇ ਤੱਕ ਪੱਕਾ ਨਹੀਂ ਕਰ ਪਾਏ ਕਿ ਕਿਹੜਾ ਕਲਾਈਮੈਕਸ ਜਵਾਬ ਦੇਣ ਲਈ ਸਹੀ ਹੋਵੇਗਾ, ਇਸ ਲਈ ਹੁਣ ਸ਼ੂਟ ਪੂਰਾ ਹੋਣ ਤੋਂ ਬਾਅਦ ਸੀਨ ਦੇਖ ਕੇ ਇਹ ਫੈਸਲਾ ਲੈਣਗੇ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜਾਮੌਲੀ ਨੇ ਜਾਨ ਬੁੱਝ ਕੇ ਇਹ ਚਾਰ ਕਲਾਈਮੈਕਸ ਤਿਆਰ ਕੀਤੇ ਹਨ ਤਾਂ ਕਿ ਇਸ ਨੂੰ ਕੋਈ ਲੀਕ ਨਾ ਕਰ ਸਕੇ। ਇਹ ਫਿਲਮ ਅਗਲੇ ਸਾਲ ਅਪ੍ਰੈਲ 'ਚ ਰਿਲੀਜ਼ ਹੋਵੇਗੀ, ਜਦ ਤੱਕ ਦਰਸ਼ਕ ਅੰਦਾਜ਼ੇ ਹੀ ਲਗਾ ਸਕਦੇ ਹਨ।

Tags: ਬਾਹੂਬਲੀ ਰਾਜਾਮੌਲੀ ਕਲਾਈਮੈਕਸBahubaliRajamauli Climax