FacebookTwitterg+Mail

ਟੀ. ਵੀ. ਸਟਾਰਜ਼ ਦਾ ਰੋਮਾਂਟਿਕ ਵੀਡੀਓ ਵਾਇਰਲ, ਵੈੱਬ ਸੀਰੀਜ਼ 'ਚ ਇਕੱਠੇ ਆਉਣਗੇ ਨਜ਼ਰ

kehne ko humsafar hai
06 March, 2018 01:21:39 PM

ਮੁੰਬਈ (ਬਿਊਰੋ)— ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਇਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕੀ ਗਲਤ ਹੈ ਤੇ ਕੀ ਸਹੀ ਹੈ? ਪਿਆਰ 'ਚ ਪੈਣ ਤੋਂ ਬਾਅਦ ਸਹੀ ਗਲਤ ਦਾ ਫੈਸਲਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਹੀ ਇਕ ਕਹਾਣੀ ਡਿਜੀਟਲ ਵੈੱਬ ਦੀ ਦੁਨੀਆ 'ਚ ਦਿਖਾਉਣ ਦੀ ਤਿਆਰੀ ਸ਼ੁਰੂ ਕੀਤੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ALT ਬਾਲਾਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਵੈੱਬ ਸੀਰੀਜ਼ 'ਕਹਿਣੇ ਕੋ ਹਮਸਫਰ ਹੈ' ਦੀ। ਹਾਲ ਹੀ 'ਚ ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ 'ਚ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ 40 ਸਾਲ ਦੀ ਉਮਰ 'ਚ ਰੋਨਿਤ ਰਾਏ ਨੂੰ ਅਦਾਕਾਰਾ ਮੋਨਾ ਕਪੂਰ ਨਾਲ ਇਸ ਕਦਰ ਪਿਆਰ ਹੋ ਜਾਂਦਾ ਹੈ ਕਿ ਉਹ ਆਪਣੀ ਪਹਿਲੀ ਪਤਨੀ ਕੋਲੋਂ ਤਲਾਕ ਲੈਣਾ ਚਾਹੁੰਦਾ ਹਨ। ਰੋਨਿਤ ਤੇ ਮੋਨਾ ਦਾ ਇਹ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਦੱਸਣਯੋਗ ਹੈ ਕਿ 'ਕਹਿਣੇ ਕੋ ਹਮਸਫਰ ਹੈ' ਦੀ ਕਹਾਣੀ ਨਾਜਾਇਜ਼ ਸੰਬੰਧਾਂ 'ਤੇ ਆਧਾਰਿਤ ਹੈ। 2 ਮਿੰਟ, 53 ਸੈਕਿੰਡ ਦੇ ਇਸ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੈੱਬ ਸੀਰੀਜ਼ 'ਚ ਰੋਨਿਤ ਤੇ ਮੋਨਾ ਤੋਂ ਇਲਾਵਾ ਗੁਰਦੀਪ ਕੋਹਲੀ ਅਹਿਮ ਭੂਮਿਕਾ 'ਚ ਹਨ ਜੋ ਰੋਨਿਤ ਰਾਏ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਸ਼ੋਅ 16 ਮਾਰਚ ਨੂੰ ਵੈੱਬ ਸੀਰੀਜ਼ 'ਤੇ ਦੇਖਿਆ ਜਾ ਸਕੇਗਾ।


Tags: Ronit Roy Mona Singh Gurdeep Kohli Kehne Ko Humsafar Hai ALT Balaji Web Series

Edited By

Kapil Kumar

Kapil Kumar is News Editor at Jagbani.