FacebookTwitterg+Mail

ਕਿਮ ਕਾਰਦਾਸ਼ੀਅਨ ਤੋਂ ਬਾਅਦ ਇਸ ਅਭਿਨੇਤਰੀ ਦੇ ਘਰ ਹੋਈ 1 ਕਰੋੜ ਦੀ ਚੋਰੀ

kendall jenner
19 March, 2017 08:59:32 PM
ਮੁੰਬਈ— ਸੁਪਰ ਮਾਡਲ ਕਿਮ ਕਾਰਦਰਸ਼ੀਅਨ ਦੀ ਛੋਟੀ ਭੈਣ ਅਤੇ ਹਾਲੀਵੁੱਡ ਅਭਿਨੇਤਰੀ ਕੇਂਡਲ ਜੇਨਰ ਦੇ ਘਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ 'ਚ ਕੇਂਡਲ ਦੇ ਘਰ ਤੋਂ 2 ਲੱਖ ਡਾਲਰ ਦੇ ਗਹਿਣਿਆਂ ਦੀ ਚੋਰੀ ਹੋਈ ਹੈ। ਘਟਨਾ ਤੋਂ ਬਾਅਦ ਕੇਂਡਲ ਨੇ ਪੁਲਿਸ 'ਚ ਮਾਮਲਾ ਦਰਜ ਕਰਵਾਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਦੌਰਾਨ ਕੇਂਡਲ ਨੇ ਘਰ 'ਚ ਕਿਸੇ ਦੀ ਆਵਾਜ਼ ਸੁਣਦੇ ਹੀ ਪੁਲਿਸ ਨੂੰ ਫੋਨ ਕਰ ਦਿੱਤਾ ਪਰ ਜਦੋਂ ਤੱਕ ਪੁਲਿਸ ਆਈ ਚੋਰ ਉਥੋਂ ਨਿਕਲ ਚੁੱਕਾ ਸੀ। ਘਟਨਾ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ-ਪੜਤਾਲ ਕੀਤੀ ਤਾਂ ਕੋਈ ਨਹੀਂ ਮਿਲਿਆ ਅਤੇ ਨਾ ਹੀ ਕੋਈ ਸਬੂਤ ਮਿਲਿਆ।
ਜ਼ਿਕਰਯੋਗ ਹੈ ਕਿ ਕੇਂਡਲ ਦੀ ਵੱਡੀ ਭੈਣ ਨਾਲ ਵੀ 5 ਮਹੀਨੇ ਪਹਿਲਾਂ ਅਜਿਹੀ ਹੀ ਇੱਕ ਵਾਰਦਾਤ ਹੋਈ ਸੀ। ਕਿਮ ਨਾਲ ਪੇਰਿਸ 'ਚ ਗਨ ਪੁਆਇੰਟ ਦੇ ਦਮ 'ਤੇ ਇੱਕ ਗੈਂਘ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਕਿਮ ਨੇ ਪੁਲਿਸ 'ਚ ਮਾਮਲਾ ਦਰਜ ਕਰਵਾਇਆ ਸੀ।

Tags: Kim KardashianKendall Jennertheft2 million dollarsਕਿਮ ਕਾਰਦਰਸ਼ੀਅਨਕੇਂਡਲ ਜੇਨਰ2 ਲੱਖ ਡਾਲਰਚੌਰੀ