FacebookTwitterg+Mail

ਤਿੰਨ ਕਿਰਦਾਰਾਂ ਦੀ ਕਾਮੇਡੀ ਲਈ ਸਭ ਤੋਂ ਵੱਧ ਹੋਈ ਬਾਡੀ ਲੈਂਗਵੇਜ 'ਤੇ ਮਿਹਨਤ : ਕੇਤਨ ਸਿੰਘ

ketan singh
17 August, 2017 08:59:38 AM

ਮੁੰਬਈ (ਹਰਲੀਨ ਕੌਰ)— ਇਕ ਹੀ ਸ਼ੋਅ 'ਚ ਇਕ ਤੋਂ ਵੱਧ ਕਿਰਦਾਰ ਨਿਭਾਉਣਾ ਹਰ ਕਲਾਕਾਰ ਲਈ ਸੁਪਨੇ ਦੇ ਸੱਚ ਹੋਣ ਵਰਗਾ ਹੈ। ਕੁਝ ਅਜਿਹਾ ਹੀ ਹੋਇਆ ਕੇਤਨ ਸਿੰਘ ਨਾਲ ਵੀ, ਜਿਨ੍ਹਾਂ ਦਾ ਰੇਡੀਓ ਤੋਂ ਟੀ. ਵੀ. ਦਾ ਸਫਰ 'ਸ਼ੰਕਰ ਜੈ ਕਿਸ਼ਨ' ਨਾਲ ਹਾਲ ਹੀ 'ਚ ਸਬ ਟੀ. ਵੀ. 'ਤੇ ਸ਼ੁਰੂ ਹੋਇਆ ਹੈ। ਇਸ 'ਤੇ ਗੱਲ ਕਰਦੇ ਹੋਏ ਕੇਤਨ ਨੇ ਕਈ ਗੱਲਾਂ ਨੂੰ ਸਾਂਝਾ ਕੀਤਾ। 
ਸਵਾਲ-ਇਕ ਸ਼ੋਅ 'ਚ ਤਿੰਨ ਕਿਰਦਾਰ ਨਿਭਾਉਣ 'ਤੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?
ਜਵਾਬ-ਮੈਨੂੰ ਕਿਰਦਾਰ ਲਈ ਥੋੜ੍ਹੀ ਸਟੱਡੀ ਵੀ ਕਰਨੀ ਪਈ। ਡਾਕਟਰ ਦੇ ਕਿਰਦਾਰ ਲਈ ਮੈਨੂੰ ਸ਼ੁੱਧ ਹਿੰਦੀ 'ਚ ਗੱਲ ਕਰਨੀ ਹੈ, ਜਦੋਂ ਕਿ ਪੁਲਸ ਇੰਸਪੈਕਟਰ ਦਾ ਕਿਰਦਾਰ ਜ਼ਿਆਦਾ 'ਟਪੋਰੀ' ਵਾਲਾ ਹੈ। ਸਰੀਰਕ ਪੱਖੋਂ ਇਕ ਕਿਰਦਾਰ ਲਈ ਬਦਲਣਾ ਕਾਫੀ ਚਣੌਤੀਪੂਰਨ ਹੁੰਦਾ ਹੈ।
ਸਵਾਲ-ਇਸ ਭੂਮਿਕਾ ਲਈ ਮੁੱਖ ਚੁਣੌਤੀਆਂ ਕੀ ਰਹੀਆਂ?
ਜਵਾਬ-ਸਭ ਤੋਂ ਵੱਡੀ ਚੁਣੌਤੀ ਬਾਡੀ ਲੈਂਗਵੇਜ ਦੀ ਸੀ। ਮੈਂ ਇਕ ਵਾਇਸ ਆਰਟਿਸਟ ਹਾਂ, ਇਸ ਲਈ ਆਵਾਜ਼ ਬਦਲਣਾ ਮੇਰੇ ਲਈ ਮੁਸ਼ਕਿਲ ਨਹੀਂ ਸੀ ਪਰ ਬਾਡੀ ਲੈਂਗਵੇਜ ਮੁਸ਼ਕਿਲ ਕੰਮ ਸੀ।
ਸਵਾਲ-ਇਹ ਸ਼ੋਅ ਅਤਰੰਗੀ ਕਾਮੇਡੀ ਬਾਰੇ 'ਚ ਹੈ, ਕੀ ਤੁਸੀਂ ਆਪਣੀ ਜ਼ਿੰਦਗੀ 'ਚ ਕਦੇ ਅਤਰੰਗੀ ਹਾਲਾਤ ਦਾ ਸਾਹਮਣਾ ਕੀਤਾ ਹੈ?
ਜਵਾਬ-ਇਕ ਗੱਲ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਆਪਣੇ ਪਾਪਾ ਦੇ ਝੂਠੇ ਦਸਤਖਤ ਕਰਦਾ ਸੀ ਅਤੇ ਮੈਂ ਇਕ ਸਮੈਸਟਰ 'ਚ ਆਪਣੇ ਰਿਪੋਰਟ ਕਾਰਡ 'ਚ ਅਜਿਹਾ ਕੀਤਾ ਸੀ। ਕਿਸੇ ਤਰ੍ਹਾਂ ਮੇਰੇ ਪਾਪਾ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਮੇਰੇ ਕਿਤੇ ਵੀ ਆਉਣ-ਜਾਣ 'ਤੇ ਪਾਬੰਦੀ ਲੱਗ ਗਈ ਅਤੇ ਇਕ ਮਹੀਨੇ ਲਈ ਸਾਰੀਆਂ ਚੀਜ਼ਾਂ 'ਤੇ ਰੋਕ ਲੱਗ ਗਈ।
ਸਵਾਲ-ਇਸ ਭੂਮਿਕਾ ਲਈ ਤੁਹਾਡੀ ਪ੍ਰੇਰਣਾ ਕੌਣ ਰਹੇ?
ਜਵਾਬ-ਉਦਾਹਰਣ ਲਈ, ਮੈਂ 'ਗੋਲਮਾਲ' ਫਿਲਮ ਤੋਂ ਅਮੋਲ ਪਾਲੇਕਰ, 'ਰੱਬ ਨੇ ਬਨਾ ਦੀ ਜੋੜੀ ਤੋਂ ਸ਼ਾਹਰੁਖ ਖਾਨ ਨੂੰ ਸ਼ੰਕਰ ਦੇ ਕਿਰਦਾਰ ਲਈ ਦੇਖਿਆ ਜੋ ਕਿ ਬਹੁਤ ਹੀ ਮਾਸੂਮ, ਸ਼ਰਮੀਲਾ ਹੈ ਅਤੇ ਹਮੇਸ਼ਾ ਹੀ ਸ਼ੁੱਧ ਹਿੰਦੀ 'ਚ ਗੱਲਾਂ ਕਰਦਾ ਹੈ। ਉਸੇ ਤਰ੍ਹਾਂ ਜਯ ਦੇ ਕਿਰਦਾਰ ਲਈ ਮੈਂ ਸਲਮਾਨ ਤੋਂ ਪ੍ਰੇਰਣਾ ਲਈ। ਕਿਸ਼ਨ ਦਾ ਕਿਰਦਾਰ ਅਜਿਹਾ ਹੈ ਕਿ ਜੋ ਮੈਂ ਆਪਣੇ ਕਿਰਦਾਰ ਲਈ ਤਿਆਰ ਕਰਨਾ ਚਾਹੁੰਦਾ ਸੀ ਜਿਸ 'ਚ ਮੇਰੀ ਝਲਕ ਹੋਵੇ, ਜੋ ਮੇਰੇ ਬੇਹੱਦ ਨੇੜੇ ਹੋਵੇ।


Tags: Ketan Singh Three CharactersComedyShankar Jai Kishanਕੇਤਨ ਸਿੰਘਤਿੰਨ ਕਿਰਦਾਰਾਂਕਾਮੇਡੀਸ਼ੰਕਰ ਜੈ ਕਿਸ਼ਨ