FacebookTwitterg+Mail

ਲਿਫਟ 'ਚ ਫਸੀ ਕੋਲ ਕਰਦਾਸ਼ੀਆਂ

khloe kardashian
10 March, 2017 02:08:46 PM
ਨਿਊਯਾਰਕ— ਰਿਐਲਟੀ ਟੀ. ਵੀ. ਸਟਾਰ ਕੋਲ ਕਰਦਾਸ਼ੀਆਂ ਆਪਣੇ ਕੁੱਤੇ ਨਾਲ ਇਕ ਲਿਫਟ 'ਚ ਫਸ ਗਈ। ਟਵਿਟਰ 'ਤੇ 32 ਸਾਲਾ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਆਫਪਣੇ ਕੁੱਤੇ ਗੱਬਾਨਾ ਨਾਲ ਲਿਫਟ 'ਚ ਫਸ ਗਈ।
ਉਸਨੇ ਦੱਸਿਆ ਕਿ ਉਸਦੇ ਕੁੱਤੇ ਦੇ ਪੈਰ ਦੀ ਸਰਜਰੀ ਹੋਈ ਹੈ ਅਤੇ ਉਹ ਪੌੜੀਆਂ ਉਤਰਨ ਦੇ ਸਮਰੱਥ ਨਹੀਂ ਹੈ। ਅਜਿਹੇ 'ਚ ਅਸੀਂ ਲਿਫਟ ਦਾ ਸਹਾਰਾ ਲਿਆ ਅਤੇ ਅਸੀਂ ਇਸ ਵਿਚ ਫਸ ਗਏ। ਬਾਅਦ 'ਚ ਅਸੀਂ ਦੂਜੀ ਮੰਜ਼ਲ ਤੋਂ ਉਤਰੇ। ਦੱਸ ਦਈਏ ਕਿ ਕੋਲ ਕਰਦਾਸ਼ੀਆਂ ਟੀ. ਵੀ. ਸਟਾਰ ਅਤੇ ਰਿਐਲਟੀ ਸਟਾਰ ਕਿਮ ਕਾਰਦਸ਼ੀਆ ਦੀ ਭੈਣ ਹੈ। ਕਿਮ ਦੀ ਤਰ੍ਹਾਂ ਕੋਲ ਕਰਦਾਸ਼ੀਆਂ ਵੀ ਹਮੇਸ਼ਾ ਆਪਣੇ ਫੋਟੋਸ਼ੂਟਜ਼ ਅਤੇ ਬਿਕਨੀ ਅਵਤਾਰ ਕਾਰਨ ਚਰਚਾ 'ਚ ਰਹਿੰਦੀ ਹੈ। 
 

Tags: khloe kardashian lift kim kardashianਲਿਫਟਕੋਲ ਕਰਦਾਸ਼ੀਆਂ

About The Author

Anuradha Sharma

Anuradha Sharma is News Editor at Jagbani.