FacebookTwitterg+Mail

ਪੰਜਾਬੀ ਗਾਇਕ ਖੁਦਾ ਬਖ਼ਸ਼ ਦਾ ਸ਼੍ਰੀ ਮੁਕਤਸਰ ਸਾਹਿਬ ਪਹੁੰਚਣ 'ਤੇ ਕੀਤਾ ਨਿੱਘਾ ਸਵਾਗਤ

khuda baksh
25 March, 2017 12:15:02 PM
ਜਲੰਧਰ— ਸੋਨੀ ਟੀ. ਵੀ. ਚੈਨਲ ਦੇ ਲੋਕਪ੍ਰਿਯ ਸਿੰਗਿੰਗ ਸ਼ੋਅ 'ਇੰਡੀਅਨ ਆਈਡਲ' 'ਚ ਪਹੁੰਚ ਚੁੱਕੇ ਜ਼ਿਲੇ ਦੇ ਪਿੰਡ ਬਾਦਲ ਨਿਵਾਸੀ 21 ਸਾਲਾ ਨੌਜਵਾਨ ਗਾਇਕ ਖੁਦਾ ਬਖ਼ਸ਼ ਦਾ ਸ਼੍ਰੀ ਮੁਕਤਸਰ ਸਾਹਿਬ ਪਹੁੰਚਣ 'ਤੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਖੁਦਾ ਬਖ਼ਸ਼ ਦੇ ਸਵਾਗਤ 'ਚ ਗੁਰੂ ਗੋਬਿੰਦ ਸਿੰਘ ਪਾਰਕ 'ਚ ਸੁਰ ਸੰਗਮ ਸੰਗੀਤ ਸਭਾ ਪਾਰਕ ਸੁਸਾਇਟੀ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਖੁਦਾ ਬਖ਼ਸ਼ ਨੇ ਲੋਕਾਂ ਦੀ ਮੰਗ 'ਤੇ ਗੀਤ 'ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ', ਸੁਣਾ ਕੇ ਖੂਬ ਤਾੜੀਆਂ ਬਟੋਰੀਆਂ।
ਜ਼ਿਕਰਯੋਗ ਹੈ ਕਿ ਇਸ ਮੌਕੇ ਖੁਦਾ ਬਖ਼ਸ਼ ਦੀ ਮਾਤਾ ਆਸ਼ਾ ਬੇਗਮ, ਭੈਣਾਂ ਨੀਤੂ, ਰਜ਼ੀਆ ਤੋਂ ਇਲਾਵਾ ਰਫਤਾਰ ਖਾਨ, ਰਵੀ ਸ਼ਰਮਾ, ਸੁਰਿੰਦਰ ਸ਼ਰਮਾ, ਪ੍ਰਦੀਪ ਧੂੜੀਆ, ਕਰਨੈਲ ਪੇਂਟਰ, ਡਾ. ਦਵਿੰਦਰ ਸੋਢੀ, ਰਾਜਿੰਦਰ, ਸ਼ਿਵਰਾਜ ਸ਼ਰਮਾ, ਕੋਕੀ ਬਾਵਾ, ਮਹਿੰਦਰਪਾਲ, ਭੰਵਰ ਲਾਲ, ਜਸਪਾਲ ਸੋਨੀ, ਜਤਿੰਦਰ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਮੰਚ ਸੰਚਾਲਨ ਜਤਿੰਦਰ ਖੁਰਾਣਾ ਨੇ ਕੀਤਾ।

Tags: Khuda BakshIndian IdolSri Muktsar Sahibਖੁਦਾ ਬਖ਼ਸ਼ਇੰਡੀਅਨ ਆਈਡਲ