FacebookTwitterg+Mail

'ਇੰਡੀਅਨ ਆਈਡਲ' 'ਚ ਸਟਾਰ ਬਣਿਆ ਖੁਦਾ ਬਖਸ਼, ਮਾਂ ਨੇ ਲੋਕਾਂ ਦੇ ਘਰਾਂ 'ਚ ਕੰਮ ਕਰ ਕੇ ਕੀਤਾ ਸੀ ਪਾਲਣ-ਪੋਸ਼ਣ (ਦੇਖੋ ਤਸਵੀਰਾਂ)

    1/10
25 March, 2017 01:02:59 PM
ਪੰਜਾਬ— ਇੰਡੀਅਨ ਆਈਡਲ 'ਚ ਆਪਣੀ ਗਾਇਕੀ ਦੇ ਜਲਵੇ ਦਿਖਾਉਣ ਵਾਲਾ 21 ਸਾਲ ਦਾ ਖੁਦਾ ਬਖਸ਼ ਮੁਕਤਸਰ ਦੇ ਪਿੰਡ ਬਾਦਲ ਦਾ ਰਹਿਣ ਵਾਲਾ ਹੈ। ਖੁਦਾ ਬਖਸ਼ ਟਾਪ 3 'ਚ ਪਹੁੰਚ ਚੁੱਕਾ ਹੈ ਅਤੇ ਮੰਜ਼ਿਲ ਤੋਂ ਤਿੰਨ ਕਦਮਾਂ ਦੀ ਦੂਰੀ ਤੋਂ ਹੈ। ਖੁਦਾ ਬਖਸ਼ ਬੀਤੇ ਵੀਰਵਾਰ ਨੂੰ ਜਦੋਂ ਆਪਣੇ ਪਿੰਡ ਪਹੁੰਚਿਆ ਤਾਂ ਲੋਕਾਂ ਨੇ ਉਸ ਦਾ ਕਾਫੀ ਨਿੱਘਾ ਸਵਾਗਤ ਕੀਤਾ। ਲੜਕੀਆਂ ਨੇ ਤਾਂ ਉਸ ਨਾਲ ਸੈਲਫੀ ਲੈਣ ਲਈ ਹੋੜ ਮਚਾ ਦਿੱਤੀ ਸੀ। ਖੁਦਾ ਬਖਸ਼ ਕੁਝ ਸਾਲ ਪਹਿਲਾਂ ਲੋਕਾਂ ਦੇ ਘਰਾਂ 'ਚ ਸਾਫ-ਸਫਾਈ ਦਾ ਕੰਮ ਕਰਦਾ ਹੁੰਦਾ ਸੀ।
5 ਭੈਣਾਂ ਦਾ ਇਕੱਲਾ ਭਰਾ ਹੈ ਖੁਦਾ ਬਖਸ਼...
ਖੁਦਾ ਬਖਸ਼ ਨੇ ਬੀ. ਏ. ਆਖਿਰੀ ਸਾਲ 'ਚ ਛੱਡ ਦਿੱਤੀ ਸੀ ਕਿਉਂਕਿ ਦਸੰਬਰ 2016 ਤੋਂ ਉਹ ਕਾਲਜ ਜਾ ਕੇ ਪੜਾਈ ਜ਼ਾਰੀ ਨਹੀਂ ਕਰ ਸਕਿਆ। ਖੁਦਾ ਬਖਸ਼ ਦੇ ਘਰ ਵਾਲਿਆਂ ਨੇ ਦੱਸਿਆ ਕਿ ਉਹ ਗਾਇਕੀ ਦੇ ਨਾਸ-ਨਾਲ ਪੜਾਈ ਅਤੇ ਸਪੋਰਟਸ 'ਚ ਕਾਫੀ ਰੁਚੀ ਰੱਖਦਾ ਸੀ। ਖੇਡਾਂ 'ਚ ਖੁਦਾ ਬਖਸ਼ ਨੇ ਹਾਕੀ 'ਚ ਸਟੇਟ ਪੱਧਰ ਤੱਕ ਆਪਣੇ ਬਾਸਕੇਟਬਾਲ 'ਚ ਜ਼ਿਲਾ ਪੱਧਰ ਤੱਕ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਪਰ ਗਾਇਕੀ 'ਚ ਜ਼ਿਆਦਾ ਦਿਲਚਸਪੀ ਹੈ। ਇੱਕ ਵੱਡਾ ਗਾਇਕ ਬਣਨਾ ਚਹੁੰਦਾ ਹੈ। ਘਰ 'ਚ 5 ਭੈਣਾਂ ਦਾ ਇਕੱਲਾ ਅਤੇ ਸਭ ਤੋਂ ਛੋਟਾ ਭਰਾ ਹੋਣ ਕਾਰਨ ਖੁਦਾ ਬਖਸ਼ ਬੇਸ਼ੱਕ ਲਾਡਲਾ ਸੀ ਪਰ ਘਰ 'ਚ ਮਾਂ-ਪਿਓ ਅਤੇ ਵੱਡੀਆਂ ਭੈਣਾਂ ਦਾ ਸੰਗੀਤ ਨਾਲ ਲਗਾਅ ਹੋਣ ਕਾਰਨ ਖੁਦਾ ਬਖਸ਼ ਵੀ ਬਚਪਨ ਤੋਂ ਹੀ ਗਾਇਕੀ ਦੇ ਰਾਸਤੇ 'ਤੇ ਅਜਿਹਾ ਚੱਲਿਆ ਕਿ ਸਕੂਲ ਕਾਲਜ ਦੇ ਹਰ ਪ੍ਰੋਗਰਾਮ ਦੀ ਰੋਣਕ ਬਣ ਗਿਆ।
ਲੋਕਾਂ ਦੇ ਘਰਾਂ 'ਚ ਸਾਫ-ਸਫਾਈ ਦਾ ਕੰਮ ਕਰਦੀ ਹੈ ਮਾਂ...
ਆਸ਼ਾ ਬੇਗਮ (ਖੁਦਾ ਬਖਸ਼ ਦੀ ਮਾਂ) ਨੇ ਦੱਸਿਆ ਕਿ ਖੁਦਾ ਬਖਸ਼ ਦੇ ਪਿਤਾ ਸੀਰਾ ਖਾਨ ਬਾਦਲ ਦੀ ਮੌਤ ਬਾਅਦ ਨਾ ਕੋਈ ਕੰਮ ਧੰਦਾ ਸੀ ਅਤੇ ਨਾ ਹੀ ਪਰਿਵਾਰ ਵਾਲਿਆਂ ਦਾ ਸਾਥ। ਸ਼ੁਰੂ 'ਚ ਮੈਂ ਪਿੰਡ ਦੇ ਗੁਰੂਘਰ 'ਚ ਕੰਮ ਕੀਤਾ। ਸਾਡੀ ਰੋਟੀ ਗੁਰੂਘਰ ਤੋਂ ਆਉਂਦੀ ਸੀ ਕਿਉਂਕਿ ਸਾਡੇ ਕੋਲ ਆਪਣੀ ਰੋਟੀ ਦਾ ਵੀ ਇੰਤਜ਼ਾਮ ਨਹੀਂ ਹੁੰਦਾ ਹੈ। ਮੈਂ ਬੱਚਿਆਂ ਨੂੰ ਪਾਲਣ ਲਈ ਵੱਡੇ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ।

Tags: Khuda BakshBadal villageIndian Idolਖੁਦਾ ਬਖਸ਼ਇੰਡੀਅਨ ਆਈਡਲ