FacebookTwitterg+Mail

ਸੰਗੀਤ ਸਮਾਗਮ 'ਚ ਡਾਂਸ ਕਰਦੀਆਂ ਨਜ਼ਰ ਆਈਆਂ ਖੁਸ਼ੀ-ਜਾਨਹਵੀ, ਵੀਡੀਓ ਵਾਇਰਲ

khushi kapoor
18 June, 2018 02:25:23 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਇਨੀਂ ਦਿਨੀਂ ਆਪਣੀ ਪਹਿਲੀ ਫਿਲਮ 'ਧੜਕ' ਨੂੰ ਲੈ ਕੇ ਤਿਆਰ‍ੀਆਂ ਵਿਚ ਲੱਗੀ ਹੋਈ ਹੈ। ਇਸ ਫਿਲਮ ਦੇ ਟਰੇਲਰ ਨੂੰ ਫੈਨਜ਼ ਨੇ ਸਰਾਹਿਆ ਹੈ। ਟਰੇਲਰ ਵਿਚ ਜਾਨਹਵੀ ਦੀ ਐਕਟ‍ਿੰਗ ਅਤੇ ਡਾਂਸਿੰਗ ਸਕਿਲ ਨੂੰ ਦੇਖਿਆ ਜਾ ਸਕਦਾ ਹੈ। ਉਂਝ ਜਾਨਹਵੀ ਕਪੂਰ ਇਕ ਚੰਗੀ ਡਾਂਸਰ ਹੈ। ਇਸ ਦਾ ਪਤਾ ਤਾਂ ਹਾਲ ਹੀ ਵਿਚ ਵਾਇਰਲ ਹੋਏ ਵੀਡੀਓ ਤੋਂ ਲੱਗ ਰਿਹਾ ਹੈ।


ਜਾਨਹਵੀ ਤੇ ਖੁਸ਼ੀ ਸੰਗੀਤ ਸੈਰੇਮਨੀ ਵਿਚ 'ਇਸ਼ਕਬਾਜ' ਦੇ 'ਜੱਲਾ-ਵੱਲਾ' ਗੀਤ 'ਤੇ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਇਹ ਸੰਗੀਤ ਸੈਰੇਮਨੀ ਸੋਨਮ ਕਪੂਰ ਦੀ ਹੈ ਜਾਂ ਮੋਹਿ‍ਤਾ ਮਾਰਵਾਹ ਦੀ ਇਹ ਸਾਫ਼ ਨਹੀਂ ਹੈ। ਇਸ ਵੀਡੀ‍ਓ ਨੂੰ ਜਾਨਹਵੀ ਖੁਸ਼ੀ ਫੈਨ ਪੇਜ਼ ਨਾਲ ਸ਼ੇਅਰ ਕੀਤਾ ਗਿਆ ਹੈ।


ਦੱਸ ਦੇਈਏ ਜਾਹਨਵੀ ਜਲਦ ਹੀ 'ਧੜਕ' ਵਿਚ ਲੀਡ ਐਕਟਰ ਈਸ਼ਾਨ ਨਾਲ ਨਜ਼ਰ ਆਉਣ ਵਾਲੀ ਹੈ। ਫਿਲਮ ਰਿਲੀਜ਼ ਤੋਂ ਪਹਿਲਾਂ ਜਾਨਹਵੀ ਆਪਣੀਆਂ ਭੈਣਾਂ ਨਾਲ ਲੰਡਨ ਹਾਲੀਡੇਅ 'ਤੇ ਗਈ ਸੀ।

ਹਾਲ ਹੀ ਵਿਚ ਸੋਨਮ ਕਪੂਰ ਨੇ ਵੀਡ‍ੀਓ ਸ਼ੇਅਰ ਕੀਤਾ ਸੀ।


Tags: Janhvi KapoorKhushi KapoorVideoDhadakLondonSonam Kapoor

Edited By

Manju

Manju is News Editor at Jagbani.