FacebookTwitterg+Mail

ਕਿਮ ਕਾਰਦਸ਼ੀਆ ਹੁਣ ਇਸ ਫਿਲਮ 'ਚ ਕਰੇਗੀ ਕੈਮਿਓ

kim kardashian
21 January, 2017 09:34:18 AM
ਲਾਸ ਏਂਜਲਸ— ਰਿਐਲਿਟੀ ਟੀ. ਵੀ. ਸ਼ੋਅ ਅਦਾਕਾਰਾ ਕਿਮ ਕਾਰਦਸ਼ੀਆ ਹਮੇਸ਼ਾ ਹੀ ਆਪਣੀਆਂ ਸਨਸਨੀਖੇਜ਼ ਖਬਰਾਂ ਕਰ ਕੇ ਛਾਈ ਰਹਿੰਦੀ ਹੈ। ਕਿਮ ਕਾਰਦਸ਼ੀਆ ਕਥਿਤ ਤੌਰ 'ਤੇ ਫਿਲਮ ਓਸ਼ਨਸ ਏਟ ਦੀ ਜਿਊਲਰੀ ਦੀ ਸ਼ੂਟਿੰਗ 'ਚ ਸ਼ਾਮਲ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਅੱਜ-ਕੱਲ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ 'ਚ ਚੱਲ ਰਹੀ ਹੈ, ਜਿਥੇ ਅਦਾਕਾਰਾ ਕਿਮ ਜਿਊਲਰੀ ਲੁੱਟ ਦੀ ਸ਼ੂਟਿੰਗ 'ਚ ਇਕ ਵਾਰ ਫਿਰ ਕੈਮਿਓ ਕਰੇਗੀ। ਕਾਰਦਸ਼ੀਆ ਬੀਤੇ ਸੋਮਵਾਰ ਆਪਣੀ ਭੈਣ ਕੈਂਡਲ ਨਾਲ ਸੈੱਟ 'ਤੇ ਨਜ਼ਰ ਆਈ ਸੀ।
ਸੂਤਰਾਂ ਮੁਤਾਬਿਕ ਮਿਟ ਗਾਲਾ ਦ੍ਰਿਸ਼ 'ਚ ਇਕ ਮਿਊਜ਼ੀਅਮ ਦੇ ਬਾਥਰੂਮ ਤੋਂ ਚੋਰੀ ਕਰਨਾ ਸ਼ਾਮਲ ਹੈ। ਕਿਮ ਕਾਰਦਸ਼ੀਆ ਕਈ ਮੈਗਜ਼ੀਨਸ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਉਹ ਸੋਸ਼ਲ ਸਾਈਟ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ।

Tags: ਕਿਮ ਕਾਰਦਸ਼ੀਆਕੈਮਿਓ ਸ਼ੂਟਿੰਗKim kardashian kaimioshooting