FacebookTwitterg+Mail

ਕਿਮ ਕਾਰਦਾਸ਼ੀਆਂ ਨੇ ਸ਼ੇਅਰ ਕੀਤੀਆਂ ਨਵੀਂਆਂ ਫੋਟੋਜ਼, ਅਜਿਹਾ ਹੈ ਉਨ੍ਹਾਂ ਦਾ ਬੋਲਡ ਲੁੱਕ

    1/12
21 February, 2017 03:23:06 PM
ਲਾਸ ਏਂਜਲਸ- ਰਿਐਲਟੀ ਸਟਾਰ ਕਿਮ ਕਾਰਦਾਸ਼ੀਆਂ ਬੀਤੇ ਦਿਨੀਂ ਕੋਸਟਾਰਿਕਾ 'ਚ ਪਰਿਵਾਰ ਨਾਲ ਛੁੱਟੀਆਂ ਮਨਾਉਂਦੀ ਦੇਖੀ ਗਈ ਸੀ। ਛੁੱਟੀਆਂ ਮਨਾਉਂਦੇ ਹੋਏ ਉਨ੍ਹਾਂ ਦੀਆਂ ਕੁਝ ਫੋਟੋਜ਼ ਸਾਹਮਣੇ ਆਈਆਂ ਹਨ। ਇਨ੍ਹਾਂ ਫੋਟੋਜ਼ 'ਚ ਉਨ੍ਹਾਂ ਦਾ ਵੱਖ ਸਟਾਈਲ ਵੀ ਦੇਖਣ ਨੂੰ ਮਿਲਿਆ ਸੀ। ਕਿਮ ਨੇ ਛੁੱਟੀਆਂ ਦੀਆਂ ਕੁਝ ਹੋਰ ਤਸਵੀਰਾਂ ਆਪਣੀ ਵੈੱਬਸਾਈਟ 'ਤੇ ਹਾਲ ਹੀ 'ਚ ਪੋਸਟ ਕੀਤੀਆਂ ਹਨ। ਇਸ 'ਚ ਉਨ੍ਹਾਂ ਦਾ ਬੋਲਡ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਕੁਝ ਫੋਟੋਜ਼ 'ਚ ਉਹ ਵ੍ਹਾਈਟ ਰੰਗ ਦੀ ਬਿਕਨੀ 'ਚ ਪਾਣੀ 'ਚ ਨਜ਼ਰ ਆ ਰਹੀ ਹੈ। ਕਿਮ ਦੀ ਦੋਸਤ ਪੇਰਿਸ ਹਿਲਟਨ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਇਕ ਫੋਟੋ ਸ਼ੇਅਰ ਕੀਤੀ ਸੀ। ਇਸ ਫੋਟੋ 'ਚ ਕਿਮ ਕਲੀਵੇਜ ਸ਼ੋਅ ਕਰਦੇ ਆਉਟਫਿਟ 'ਚ ਦਿਖ ਰਹੀ ਹੈ। ਨਾਲ ਹੀ ਉਨ੍ਹਾਂ ਦੀ ਭੈਣ ਕਾਰਟਨੀ ਨੇ ਵੀ ਕੁਝ ਫੋਟੋਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਕਿ ਅਕਤੂਬਰ 'ਚ ਕਿਮ ਨਾਲ ਹੋਈ ਲੁੱਟ ਦੇ ਬਾਅਦ ਉਹ ਕਾਫੀ ਪਰੇਸ਼ਾਨ ਹੋ ਗਈ ਸੀ ਅਤੇ ਉਨ੍ਹਾਂ ਨੇ ਲੋਕਾਂ ਨਾਲ ਮਿਲਣਾ-ਜੁਲਨਾ ਬੰਦ ਕਰ ਦਿੱਤਾ ਸੀ ਪਰ ਹੁਣ ਕਿਮ ਠੀਕ ਹੈ।

Tags: kim kardashiancosta rica throwback holidays instagram ਕਿਮ ਕਾਰਦਾਸ਼ੀਆਂ ਛੁੱਟੀਆਂ

About The Author

Anuradha Sharma

Anuradha Sharma is News Editor at Jagbani.