FacebookTwitterg+Mail

Pics : ਫੋਟੋਸ਼ੂਟ ਦੌਰਾਨ ਟ੍ਰਡੀਸ਼ਨਲ ਲੁੱਕ ’ਚ ਦਿਖਾਈ ਦਿੱਤੀ ਕਿਮ ਕਾਰਦਸ਼ੀਆਂ

kim kardashian
03 March, 2018 04:50:22 PM

ਮੁੰਬਈ (ਬਿਊਰੋ)- ਹਾਲੀਵੁੱਡ ਸਟਾਰ ਕਿਮ ਕਾਰਦਸ਼ੀਆਂ ਅਕਸਰ ਆਪਣੇ ਸਟਾਈਲ ਅਤੇ ਹੌਟਨੈੱਸ ਕਰਕੇ ਸੁਰਖੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਕਿਮ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ’ਚ ਉਹ ਸਾੜ੍ਹੀ ਪਹਿਣੇ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਕਿਮ ਟ੍ਰਡੀਸ਼ਨਲ ਲੁੱਕ ’ਚ ਦਿਖਾਈ ਦੇ ਰਹੀ ਹੈ।

Punjabi Bollywood Tadka
ਦਰਸਅਲ, ਕਿਮ ਕਾਰਦਸ਼ੀਆਂ ਨੇ ਵੋਗ (Vogue) ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਫੋਟੋਸ਼ੂਟ ਦੀਆਂ ਇਨ੍ਹਾਂ ਤਸਵੀਰਾਂ ’ਚ ਕਿਮ ਸਾੜ੍ਹੀ ਪਹਿਣੇ ਬੇਹੱਦ ਹੌਟ ਨਜ਼ਰ ਆ ਰਹੀ ਹੈ। ਕਿਮ ਕਾਰਦਸ਼ੀਆਂ ਡਿਜ਼ਾਈਨਰ ਸਭਿਆਸਾਚੀ ਮੁਖਰਜੀ ਵਲੋਂ ਡਿਜ਼ਾਈਨ ਕੀਤੀ ਸਾੜ੍ਹੀ ’ਚ ਦਿਖਾਈ ਦੇ ਰਹੀ ਹੈ। ਉਥੇ ਹੀ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ’ਚ ਕਿਮ ਲਾਲ ਰੰਗ ਦੀ ਡਰੈਸ ’ਚ ਹੌਟਨੈੱਸ ਦੇ ਜਲਵੇ ਬਿਖੇਰਦੀ ਦਿਖਾਈ ਦਿੱਤੀ।ਇਹ ਤਸਵੀਰਾਂ ਵੋਗ (Vogue) ਮੈਗਜ਼ੀਨ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਕਿਮ ਕਾਰਦਸ਼ੀਆਂ ਨੂੰ ਭਾਰਤੀ ਕੱਪੜੇ ਤੇ ਗਹਿਣੇ ਬਹੁਤ ਪਸੰਦ ਹਨ। ਉਨ੍ਹਾਂ ਆਪਣੇ ਰਿਐਲਿਟੀ ਸ਼ੋਅ ‘ਕੀਪਿੰਗ ਵਿਦ ਦਿ ਕਾਰਦਸ਼ੀਆਂ’ ਨਾਲ ਭਾਰਤ ਆਉਣ ਦੀ ਉਮੀਦ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕਿਮ ਨੇ ਬੀਤੇ ਦਿਨੀਂ ਇੰਟਰਵਿਊ ਦੌਰਾਨ ਭਾਰਤ ਨੂੰ ਲੈ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।

Punjabi Bollywood TadkaPunjabi Bollywood Tadka


Tags: Kim Kardashian Instagram Vogue Photoshoot Traditional American Actress

Edited By

Kapil Kumar

Kapil Kumar is News Editor at Jagbani.