FacebookTwitterg+Mail

ਫੈਸ਼ਨ ਵੀਕ 'ਚ ਕਰਦਾਸ਼ੀਅਨ ਭੈਣਾਂ ਨੇ ਹੌਟਨੈੱਸ ਦੇ ਬਿਖੇਰੇ ਜਲਵੇ, ਤਸਵੀਰਾਂ ਕੀਤੀਆਂ ਸਾਂਝੀਆਂ

    1/15
01 October, 2016 12:40:34 PM
ਮੁੰਬਈ— ਪੈਰਿਸ 'ਚ ਅੱਜ-ਕੱਲ੍ਹ ਆਯੋਜਿਤ ਹੋ ਰਹੇ ਪੈਰਿਸ ਫੈਸ਼ਨ ਵੀਕ 'ਚ ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਆਪਣੀਆਂ ਭੈਣਾਂ ਨਾਲ ਗੋਲਡਨ ਅਤੇ ਸਟਾਈਲਿਸ਼ ਲੁੱਕ 'ਚ ਨਜ਼ਰ ਆਈ। ਕਿਮ ਨਾਲ ਉਨ੍ਹਾਂ ਦੀ ਭੈਣ ਕਾਰਟਨੀ ਕਰਦਾਸ਼ੀਅਨ, ਮਾਂ ਕ੍ਰਿਸ ਜੇਨਰ ਅਤੇ ਪਤੀ ਕੇਨ ਵੈਸਟ ਵੀ ਮੌਜੂਦ ਸਨ। ਕਿਮ ਇਸ ਦੌਰਾਨ ਕਾਫੀ ਵੱਖਰੇ ਆਊਟਫਿੱਟ 'ਚ ਨਜ਼ਰ ਆਈ। ਕਿਮ ਅਤੇ ਕਾਰਟਨੀ ਨੇ ਆਪਣੇ-ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਸ ਇਵੈਂਟ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਜ਼ਿਕਰਯੋਗ ਹੈ ਕਿ ਪੈਰਿਸ ਫੈਸ਼ਨ ਵੀਕ ਤੋਂ ਇਲਾਵਾ ਬਲਮੈਨ ਪਾਰਟੀ 'ਚ ਵੀ ਕਿਮ ਦਾ ਸ਼ਾਨਦਾਰ ਅੰਦਾਜ਼ ਦੇਖਣ ਨੂੰ ਮਿਲਿਆ। ਸ਼ੋਅ ਅਤੇ ਪਾਰਟੀ ਭਾਵ ਦੋਹਾਂ ਜਗ੍ਹਾ ਕਿਮ ਨੇ ਆਪਣੇ ਸਟਾਈਲਿਸ਼ ਲੁੱਕ ਨਾਲ ਸਾਰਿਆ ਨੂੰ ਆਕਰਸ਼ਿਤ ਕੀਤਾ। ਕਿਮ ਨੇ ਪੈਰਿਸ ਫੈਸ਼ਨ ਵੀਕ 'ਚ ਬਲਮੈਨ ਸ਼ੋਅ ਦੌਰਾਨ ਬਲੈਕ ਐਂਡ ਗੋਲਡਨ ਕਲਰ ਦੀ ਡ੍ਰੈੱਸ ਪਾਈ ਹੋਈ ਸੀ। ਉੱਥੇ ਪਾਰਟੀ 'ਚ ਉਹ ਗੋਲਡਨ ਕਲਰ ਦੀ ਲੈਗਕੱਟ ਆਊਟਫਿੱਟ 'ਚ ਦਿਖੀ। ਉਨ੍ਹਾਂ ਨਾਲ ਕਾਰਟਨੀ ਵੀ ਸੀ। ਉਨ੍ਹਾਂ ਨੇ ਵੀ ਗੋਲਡਨ ਕਲਰ ਦੀ ਡ੍ਰੈੱਸ ਪਾਈ ਹੋਈ ਸੀ।

Tags: ਪੈਰਿਸਫੈਸ਼ਨ ਵੀਕਕਿਮ ਕਰਦਾਸ਼ੀਅਨ kim kardashianparisfashion week