FacebookTwitterg+Mail

ਕੀ ਕਿਮ ਨੇ ਕਰਵਾ ਲਈ ਹੈ ਇਕ ਹੋਰ ਸਰਜਰੀ? ਤਸਵੀਰਾਂ 'ਚ ਦੇਖੋ ਨਵੀਂ ਲੁੱਕ

    1/13
28 December, 2016 10:33:03 PM
ਲਾਸ ਏਂਜਲਸ— ਕਿਮ ਕਾਰਦਸ਼ੀਆਂ ਹਮੇਸ਼ਾ ਹੀ ਆਪਣੀਆਂ ਸਨਸਨੀਖੇਜ਼ ਖਬਰਾਂ ਕਰਕੇ ਛਾਈ ਰਹਿੰਦੀ ਹੈ। ਕ੍ਰਿਸਮਸ ਪਾਰਟੀ ਤੋਂ ਬਾਅਦ ਕਿਮ ਦੇ ਲੁੱਕ ਨਾਲ ਜੁੜੀਆਂ ਅਜਿਹੀਆਂ ਖਬਰਾਂ ਹਨ ਕਿ ਉਸ ਨੇ ਆਪਣੇ ਨੱਕ ਦੀ ਕਾਸਮੈਟਿਕ ਸਰਜਰੀ ਕਰਵਾਈ ਹੈ। ਕਿਮ ਨੇ ਆਪਣੀ ਭੈਣ ਕਲੋਈ ਕਾਰਦਸ਼ੀਆਂ ਦੇ ਸਨੈਪਚੈਟ 'ਤੇ ਇਕ ਵੀਡੀਓ 'ਚ ਆਪਣਾ ਨਵਾਂ ਲਿਪ ਰਿੰਗ ਦਿਖਾਇਆ ਸੀ ਪਰ ਉਸ ਦੇ ਫਾਲੋਅਰਸ ਨੂੰ ਹੋਰ ਕਿਸੇ ਚੀਜ਼ ਤੋਂ ਜ਼ਿਆਦਾ ਉਸ ਦੀ ਅਲੱਗ ਦਿਖਾਈ ਦੇ ਰਹੀ ਨੱਕ 'ਚ ਦਿਲਚਸਪੀ ਸੀ।
'ਦਿ ਈਸ਼ੋ ਕਲੀਨਿਕ' ਦੇ ਡਾ. ਟੀਜੇ ਈਸ਼ੋ ਨੇ ਕਿਹਾ, 'ਪਹਿਲਾਂ ਦੀਆਂ ਤਸਵੀਰਾਂ 'ਚ ਕਿਮ ਦੀ ਨੱਕ ਜ਼ਿਆਦਾ ਚੌੜੀ ਤੇ ਮੋਟੀ ਹੈ, ਜੋ ਕਿ ਕੁਦਰਤੀ ਹੈ। ਹੁਣ ਉਸ ਦੀ ਨੱਕ ਪਹਿਲਾਂ ਨਾਲੋਂ ਛੋਟੀ, ਬਿਹਤਰ ਆਕਾਰ ਤੇ ਉਠੀ ਹੋਈ ਹੈ, ਜਿਸ ਨਾਲ ਲੱਗ ਰਿਹਾ ਹੈ ਕਿ ਉਸ ਦੇ ਨੱਕ ਦੀ ਸਰਜਰੀ ਕੀਤੀ ਗਈ ਹੈ।' ਕਾਸਮੈਟਿਕ ਸਰਜਨ ਨੇ ਇਹ ਵੀ ਕਿਹਾ ਕਿ ਨਵੀਂ ਨੱਕ ਦੀ ਕਾਸਮੈਟਿਕ ਸਰਜਰੀ ਬੇਹੱਦ ਵਧੀਆ ਢੰਗ ਨਾਲ ਕੀਤੀ ਗਈ ਹੈ।

Tags: ਕਿਮ ਕਾਰਦਸ਼ੀਆਂ Kim Kardashian ਸਰਜਰੀ Surgery Nose Job