FacebookTwitterg+Mail

15 ਸਾਲ ਪੁਰਾਣਾ ਵਿਆਹ ਟੁੱਟਿਆ, ਵੱਖ ਹੋਵੇਗੀ ਟੀ. ਵੀ. ਦੀ ਇਹ ਮਸ਼ਹੂਰ ਜੋੜੀ

kiran and rinku to get divorced
22 November, 2017 06:55:43 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਕਹਾਣੀ ਘਰ ਘਰ ਕੀ' 'ਚ ਭੈਣ-ਭਰਾ ਦੇ ਰੋਲ 'ਚ ਨਜ਼ਰ ਆਏ ਐਕਟਰ ਕਿਰਨ ਕਰਮਰਕਰ ਤੇ ਰਿੰਕੂ ਧਵਨ ਦੀ ਰੀਅਲ ਲਾਈਫ ਪਤੀ-ਪਤਨੀ ਦੀ ਜੋੜੀ ਹੁਣ ਵੱਖ ਹੋਣ ਵਾਲੀ ਹੈ। ਵਿਆਹ ਦੇ 15 ਸਾਲਾਂ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ।
ਖਬਰਾਂ ਦੀ ਮੰਨੀਏ ਤਾਂ ਟੀ. ਵੀ. ਦੀ ਇਸ ਪ੍ਰਸਿੱਧ ਜੋੜੀ ਦੇ ਵਿਆਹ ਨੂੰ 25 ਸਾਲ ਪੂਰੇ ਹੋ ਗਏ ਹਨ। ਦੋਵਾਂ ਵਿਚਾਲੇ ਚੱਲ ਰਹੇ ਤਕਰਾਰ ਦੇ ਚਲਦਿਆਂ ਇਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਲਿਆ ਹੈ। ਰਿੰਕੂ ਤੇ ਕਿਰਨ ਹੁਣ ਇਸ ਬਾਰੇ 'ਚ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਪਰ ਆਪਣੇ ਅਲੱਗ ਹੋਣ ਦੇ ਇਸ ਫੈਸਲੇ ਨੂੰ ਉਹ ਤਲਾਕ 'ਚ ਬਦਲਣ ਲਈ ਤਿਆਰ ਹਨ।
ਖਬਰ ਹੈ ਕਿ ਦੋਵੇਂ ਹੀ ਪਿਛਲੇ ਇਕ ਸਾਲ ਤੋਂ ਅਲੱਗ ਰਹਿ ਰਹੇ ਹਨ। ਏਕਤਾ ਕਪੂਰ ਦੇ ਸ਼ੋਅ 'ਕਹਾਣੀ ਘਰ ਘਰ ਕੀ' ਦੇ ਸੈੱਟ 'ਤੇ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋਇਆ ਸੀ ਤੇ ਫਿਰ ਦੋਵਾਂ ਨੇ ਸਾਲ 2002 'ਚ ਵਿਆਹ ਕਰਵਾ ਲਿਆ। ਰਿੰਕੂ ਹਾਲ ਹੀ 'ਚ ਇਕ ਸ਼ੋਅ 'ਯੇ ਵਾਅਦਾ ਰਹਾ' 'ਚ ਨਜ਼ਰ ਆਈ। ਸ਼ੋਅ ਲਈ ਰਿੰਕੂ ਨੇ ਆਪਣੇ ਵਾਲ ਵੀ ਕਟਵਾ ਲਏ ਸਨ। ਇਸੇ ਤਰ੍ਹਾਂ ਕਿਰਨ ਸਟਾਰ ਪਲੱਸ ਦੇ ਸ਼ੋਅ 'ਢਾਈ ਕਿਲੋ ਪ੍ਰੇਮ' 'ਚ ਨਜ਼ਰ ਆ ਰਹੇ ਹਨ।


Tags: Kiran Karmarkar Rinku Dhawan Divorce Kahani Ghar Ghar Ki