FacebookTwitterg+Mail

ਬੱਚਿਆਂ 'ਚ ਇੰਟਰਨੈੱਟ ਦੀ ਆਦਤ ਤੋਂ ਪਰੇਸ਼ਾਨ ਹੈ ਆਮਿਰ ਖ਼ਾਨ ਦੀ ਪਤਨੀ ਕਿਰਨ ਰਾਓ

    1/3
28 September, 2016 02:40:40 PM
ਨਵੀਂ ਦਿੱਲੀ—ਫਿਲਮ ਨਿਰਦੇਸ਼ਕ ਕਿਰਨ ਰਾਓ ਨੇ ਬੱਚਿਆਂ 'ਚ ਇੰਟਰਨੈੱਟ ਦੀ ਆਦਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਕਿੰਨ੍ਹੀ ਦੇਰ ਤੱਕ ਆਨਲਾਈਨ ਸਮਾਂ ਬਤੀਤ ਕਰਨਾ ਹੈ।
ਕਿਰਨ ਨੇ ਦੱਸਿਆ, ''ਮੇਰਾ ਪੰਜ ਸਾਲ ਦਾ ਇਕ ਬੇਟਾ ਹੈ, ਮੈਨੂੰ ਵੀ ਆਪਣੇ ਬੱਚਿਆਂ 'ਚ ਇੰਟਰਨੈੱਟ ਦੀ ਆਦਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ, ਮਾਤਾ-ਪਿਤਾ ਹੋਣ ਕਰਕੇ, ਸਾਡੀ ਇਹ ਇਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬੱਚਿਆਂ ਨੂੰ ਕਿੰਨ੍ਹਾਂ ਸਮਾਂ ਇੰਟਰਨੈੱਟ 'ਤੇ ਬਤੀਤ ਕਰਨ ਦਿੰਦੇ ਹਾਂ ਅਤੇ ਅਸੀਂ ਉਨ੍ਹਾਂ 'ਤੇ ਕਿੰਨੀ ਪਾਬੰਦੀ ਲਗਾਉਂਦੇ ਹਾਂ।
ਕਿਰਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇੰਟਰਨੈੱਟ ਤੋਂ ਇਲਾਵਾ ਬਾਹਰ ਜਾ ਕੇ ਖੇਡਣ ਦੀ ਅਤੇ ਇਕ ਦੂਜੇ ਨਾਲ ਸੰਪਰਕ ਵਧਾਉਣ ਦੀ ਜ਼ਰੂਰਤ ਹੈ। ਉਹ ਸੁਪਰਸਟਾਰ ਆਮਿਰ ਖਾਨ ਦੀ ਪਤਨੀ ਹੈ। ਉਹ ਮੁੰਬਈ 'ਚ ਜੂਨੀਅਰਥੋਨ ਦਾ ਸਮਰਥਨ ਕਰ ਰਹੀ ਹੈ ਜੋ 4 ਸਤੰਬਰ ਨੂੰ ਆਯੋਜਿਤ ਕੀਤਾ ਜਾਵੇਗਾ।
ਪਿਛਲੇ ਸਾਲ ਹਰਸ਼ਾਲੀ ਮਲਹੋਤਰਾ, ਦਰਸ਼ੀਲ ਸਫਾਰੀ ਸਮੇਤ ਕਈ ਹੋਰ ਬਾਲ ਕਲਾਕਾਰਾਂ ਨੇ ਸਮਾਰੋਹ 'ਚ ਹਿੱਸਾ ਲਿਆ ਸੀ ਅਤੇ ਜੈਕਲੀਨ ਫਰਨਾਡੀਸ, ਵਿਵੇਕ ਓਬਰਾਏ ਅਤੇ ਸ਼ਰਮਨ ਜੋਸ਼ੀ ਵਰਗੇ ਸਿਤਾਰਿਆਂ ਨੇ ਇਸ ਦਾ ਸਮਰਥਨ ਕੀਤਾ ਸੀ।


Tags: ਕਿਰਨ ਰਾਓਆਮਿਰ ਖ਼ਾਨ ਇੰਟਰਨੈੱਟKiran Rao Aamir Khan Internet