FacebookTwitterg+Mail

'ਕਿਰਦਾਰ-ਏ-ਸਰਦਾਰ' ਦੇ ਟਰੇਲਰ ਨੂੰ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ

kirdar e sardar
12 September, 2017 07:02:26 PM

ਜਲੰਧਰ— ਸਿੱਖੀ ਸਰੂਪ ਵਾਲੇ ਨਾਮੀ ਗਾਇਕ ਕੇ. ਐੱਸ. ਮੱਖਣ ਆਪਣੀ ਆਉਣ ਵਾਲੀ ਫਿਲਮ 'ਕਿਰਦਾਰ-ਏ-ਸਰਦਾਰ' ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੀ ਇਸ ਫਿਲਮ ਦਾ ਟਰੇਲਰ ਪਿਛਲੇ ਮਹੀਨੇ 31 ਅਗਸਤ 2017 ਨੂੰ ਰਿਲੀਜ਼ ਹੋਇਆ ਸੀ। ਟਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਮੁੱਖ ਭੂਮਿਕਾ 'ਚ ਨਵ ਬਾਜਵਾ, ਨੇਹਾ ਪਵਾਰ ਤੇ ਕੇ. ਐੱਸ. ਮੱਖਣ ਨਜ਼ਰ ਆਉਣਗੇ।
ਟਰੇਲਰ 'ਚ ਸਰਦਾਰ ਦੀ ਹਿੰਮਤ ਨੂੰ ਦਿਖਾਇਆ ਗਿਆ ਹੈ। ਫਿਲਮ ਸਿੱਖੀ ਤੇ ਖੇਡਾਂ 'ਤੇ ਆਧਾਰਿਤ ਹੈ। ਇਸ ਫਿਲਮ 'ਚ ਕੇ. ਐੱਸ. ਮੱਖਣ ਵੱਖਰੇ ਹੀ ਕਿਰਦਾਰ 'ਚ ਨਜ਼ਰ ਆਉਣਗੇ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਬਾਰੇ ਜਾਗਰੂਕ ਕੀਤਾ ਗਿਆ ਹੈ ਤੇ ਸੱਚੇ ਸਿੰਘ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਫਿਲਮ 'ਚ ਇਕ ਰਾਹ ਭਟਕਿਆਂ ਨੌਜਵਾਨ (ਨਵ ਬਾਜਵਾ) ਸਿੰਘ ਸੱਜ ਕੇ ਅਧੂਰੇ ਪਏ ਕੰਮਾਂ ਨੂੰ ਨੇਪਰੇ ਚਾੜ੍ਹਦਾ ਹੈ ਤੇ ਸਰਦਾਰ ਸਾਹਮਣੇ ਜੋ ਔਕੜਾਂ ਆਉਂਦੀਆਂ ਹਨ, 'ਤੇ ਪਾਰ ਪਾਉਂਦਾ ਹੈ।

ਦੱਸਣਯੋਗ ਹੈ ਕਿ ਫਿਲਮ 'ਚ ਬਰਿੰਦਰ ਢਪਈ ਵੀਰੂ, ਕੇ. ਐੱਸ. ਮੱਖਣ, ਰਜ਼ਾ ਮੁਰਾਦ, ਡੌਲੀ ਬਿੰਦਰਾ, ਨਵ ਬਾਜਵਾ, ਨੇਹਾ ਪਵਾਰ, ਗੁਰਪ੍ਰੀਤ ਕੌਰ ਚੱਢਾ, ਮਹਾਵੀਰ ਭੁੱਲਰ ਤੇ ਰਾਜ ਹੁੰਦਲ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਬਰਿੰਦਰ ਨੈਗੇਟਿਵ ਰੋਲ ਨਿਭਾਅ ਰਹੇ ਹਨ। ਫਿਲਮ 'ਚ ਉਹ ਇੰਟਰਨੈਸ਼ਨਲ ਫਾਈਟਰ ਡੈਨੀਅਲ ਜੈਕਬ ਉਰਫ ਡੈਨੀ ਦਾ ਕਿਰਦਾਰ ਨਿਭਾਅ ਰਹੇ ਹਨ।
ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ। ਫਿਲਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Pollywood CelebrityPunjabi MovieKirdar E SardarNav Bajwa Neha Pawar K S Makhan Raza Murad Dolly Bindra Harpreet Singh Khehra Gurpreet Kaur Chadhaਕੇ ਐੱਸ ਮੱਖਣਕਿਰਦਾਰ ਏ ਸਰਦਾਰ