FacebookTwitterg+Mail

'ਕਿਰਦਾਰ-ਏ-ਸਰਦਾਰ' ਦੇ 'ਪਿਆਰ ਵੇ' ਗੀਤ 'ਚ ਦੇਖੋ ਨਵ ਬਾਜਵਾ ਤੇ ਨੇਹਾ ਪਵਾਰ ਦੀ ਜ਼ਬਰਦਸਤ ਕੈਮਿਸਟਰੀ

kirdar e sardar
21 September, 2017 05:09:58 PM

ਜਲੰਧਰ— 29 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਕੇ. ਐੱਸ. ਮੱਖਣ ਦੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' ਕਾਫੀ ਸੁਰਖੀਆਂ 'ਚ ਹੈ। ਕੁਝ ਦਿਨ ਪਹਿਲਾਂ ਫਿਲਮ ਦਾ ਤੀਜਾ ਗੀਤ 'ਪਿਆਰ ਵੇ' ਰਿਲੀਜ਼ ਹੋਇਆ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 'ਪਿਆਰ ਵੇ' ਗੀਤ ਨੂੰ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਨੇ ਆਪਣੀ ਖੂਬਸੂਰਤ ਆਵਾਜ਼ 'ਚ ਗਾਇਆ ਤੇ ਗੀਤ ਦੇ ਬੋਲ ਵਿਕਰਮਜੀਤ ਨੇ ਲਿਖੇ ਹਨ। ਇਸ ਗੀਤ ਨੂੰ ਸੰਗੀਤ ਦਲਜੀਤ ਸਿੰਘ ਨੇ ਦਿੱਤਾ ਹੈ। ਇਹ ਗੀਤ ਯੈਲੋ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ। ਖਬਰ ਲਿਖਣ ਸਮੇਂ 'ਕਿਰਦਾਰ-ਏ-ਸਰਦਾਰ' ਦੇ ਗੀਤ 'ਪਿਆਰ ਵੇ' ਨੂੰ ਯੂਟਿਊਬ 'ਤੇ ਕਰੀਬ 1,72,691 ਤੋਂ ਵਧ ਵਾਰ ਵੇਖਿਆ ਜਾ ਚੁੱਕਿਆ ਹੈ। ਗੀਤ 'ਚ ਨਵ ਬਾਜਵਾ ਅਤੇ ਨੇਹਾ ਪਵਾਰ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।


ਜ਼ਿਕਰਯੋਗ ਹੈ ਕਿ ਫਿਲਮ 'ਕਿਰਦਾਰ-ਏ-ਸਰਦਾਰ' 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਡੌਲੀ ਬਿੰਦਰਾ, ਗੁਰਪ੍ਰੀਤ ਕੌਰ ਚੱਢਾ, ਮਹਾਵੀਰ ਭੁੱਲਰ ਤੇ ਰਾਜ ਹੁੰਦਲ ਮੁੱਖ ਭੂਮਿਕਾ 'ਚ ਹਨ। ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ।


Tags: Pyar Ve Harshdeep Kaur Kirdar E Sardar Nav Bajwa Neha Pawar K S Makhan Barinder Dhapai