FacebookTwitterg+Mail

'ਕਿਰਦਾਰ-ਏ-ਸਰਦਾਰ' ਦੀ ਪ੍ਰਮੋਸ਼ਨ ਲਈ ਪੂਰੀ ਸਟਾਰ ਕਾਸਟ ਪੁੱਜੀ ਲੁਧਿਆਣਾ

kirdar e sardar
22 September, 2017 09:22:40 AM

ਜਲੰਧਰ— ਕੇ. ਐੱਸ. ਮੱਖਣ ਦੀ ਪੰਜਾਬੀ ਫ਼ਿਲਮ 'ਕਿਰਦਾਰ-ਏ-ਸਰਦਾਰ' 29 ਸਤੰਬਰ ਨੂੰ ਸਿਨੇਮਾਘਰਾਂ 'ਚ ਧੁੰਮਾਂ ਪਾਉਣ ਨੂੰ ਤਿਆਰ ਹੈ। ਫਿਲਮ ਦੀ ਪ੍ਰਮੋਸ਼ਨ 'ਚ ਪੂਰੀ ਸਟਾਰ ਕਾਸਟ ਰੁੱਝੀ ਹੋਈ ਹੈ। ਅੱਜ ਫਿਲਮ ਦੀ ਪੂਰੀ ਸਟਾਰ ਕਾਸਟ ਲੁਧਿਆਣਾ 'ਚ ਪੁੱਜੀ ਹੈ। ਸਟਾਰ ਕਾਸਟ ਦਾ ਪਹਿਲਾ ਇਵੈਂਟ ਲੁਧਿਆਣਾ ਦੇ ਪੀ. ਸੀ. ਟੀ. ਈ. ਕਾਲਜ, ਬਾਦੋਵਾਲ 'ਚ 9:30 ਵਜੇ ਹੈ। ਇਸ ਤੋਂ ਬਾਅਦ ਅਗਲਾ ਇਵੈਂਟ ਪ੍ਰਰੈੱਸ ਕਾਨਫਰੰਸ, ਐੱਮ. ਬੀ. ਮਾਲ, ਫਿਰੋਜ਼ਪੁਰ 'ਚ 11:30 ਵਜੇ ਹੈ।
ਫਿਲਮ ਸਿੱਖ ਕੌਮ ਦੀ ਸ਼ਹਾਦਤ, ਹੌਸਲੇ ਤੇ ਦ੍ਰਿੜ੍ਹਤਾ ਨੂੰ ਪਰਦੇ 'ਤੇ ਪੇਸ਼ ਕਰੇਗੀ। ਇਹ ਫ਼ਿਲਮ ਇਕ ਅਜਿਹੇ ਕਿਰਦਾਰ ਦੀ ਹੈ, ਜੋ ਸੰਸਾਰ ਭਰ 'ਚ ਆਪਣੀਆਂ ਕੁਰਬਾਨੀਆਂ, ਜਜ਼ਬੇ ਤੇ ਬਹਾਦਰੀ ਦਾ ਪ੍ਰਤੀਕ ਹੈ। ਇਸ ਦੀ ਕਹਾਣੀ ਇਕ ਅਜਿਹੇ ਕਿਰਦਾਰ 'ਤੇ ਆਧਾਰਿਤ ਹੈ, ਜਿਸ ਨੇ ਆਪਣੇ ਕਰੀਅਰ ਨੂੰ ਸਿਰਫ ਆਪਣੀ 'ਪਗੜੀ' ਕਰਕੇ ਛੱਡ ਦਿੱਤਾ। ਫ਼ਿਲਮ ਦਾ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ, ਜਦਕਿ ਸਕਰੀਨਪਲੇ ਤੇ ਡਾਇਲਾਗ ਕੁਦਰਤ ਪਾਲ ਦੇ ਲਿਖੇ ਹੋਏ ਹਨ। ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਮਹਾਵੀਰ ਭੁੱਲਰ, ਗੁਰਪ੍ਰੀਤ ਕੌਰ ਚੱਢਾ ਤੇ ਡੌਲੀ ਬਿੰਦਰਾ ਮੁੱਖ ਭੂਮਿਕਾ 'ਚ ਹਨ। ਇਹ ਫ਼ਿਲਮ ਇਕ ਆਮ ਬੌਕਸਰ ਨੌਜਵਾਨ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਸਿੱਖੀ ਵੱਲ ਵਧਦੀ ਹੈ। ਫ਼ਤਿਹ ਨਾਂ ਦੇ ਇਸ ਨੌਜਵਾਨ ਦਾ ਕਿਰਦਾਰ ਨਵ ਬਾਜਵਾ ਨੇ ਅਦਾ ਕੀਤਾ ਹੈ। ਇਸ ਪਰਿਵਾਰਕ ਫ਼ਿਲਮ 'ਚ ਦਰਸ਼ਕਾਂ ਨੂੰ ਸਿਨੇਮੇ ਦੇ ਹਰ ਰੰਗ ਦੇਖਣ ਨੂੰ ਮਿਲਣਗੇ। ਫ਼ਿਲਮ ਰਾਹੀਂ ਘਰਾਂ 'ਚ ਬਜ਼ੁਰਗਾਂ ਦੀ ਹੁੰਦੀ ਬੇਕਦਰੀ ਨੂੰ ਵੀ ਮੁੱਦਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਰਦਾਸ ਦੇ ਮਨੁੱਖੀ ਸਰੀਰ 'ਤੇ ਅਸਰ ਨੂੰ ਵੀ ਪਰਦੇ 'ਤੇ ਦਰਸਾਇਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।
ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ।


Tags: LudhianaPCTE College BadowalKirdar E Sardar KS Makhan Nav Bajwa Neha Pawar Barinder Dhapai