FacebookTwitterg+Mail

ਪ੍ਰਮੋਸ਼ਨ ਦੌਰਾਨ ਅੰਮ੍ਰਿਤਸਰ ਪੁੱਜੀ 'ਕਿਰਦਾਰ-ਏ-ਸਰਦਾਰ' ਦੀ ਸਟਾਰ ਕਾਸਟ

kirdar e sardar
26 September, 2017 12:49:36 PM

ਜਲੰਧਰ (ਬਿਊਰੋ)— 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਕਿਰਦਾਰ-ਏ-ਸਰਦਾਰ' ਦੀ ਪ੍ਰੋਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਅੱਜ ਫਿਲਮ ਦੀ ਪੂਰੀ ਸਟਾਰ ਕਾਸਟ ਅੰਮ੍ਰਿਤਸਰ ਵਿਖੇ ਪਹੁੰਚੀ ਹੈ। ਫਿਲਮ ਸਿੱਖ ਕੌਮ ਦੀ ਸ਼ਹਾਦਤ ਤੇ ਹੌਸਲੇ ਨੂੰ ਪਰਦੇ 'ਤੇ ਪੇਸ਼ ਕਰੇਗੀ। ਇਹ ਫ਼ਿਲਮ ਇਕ ਅਜਿਹੇ ਕਿਰਦਾਰ ਦੀ ਹੈ, ਜੋ ਸੰਸਾਰ ਭਰ 'ਚ ਆਪਣੀਆਂ ਕੁਰਬਾਨੀਆਂ, ਜਜ਼ਬੇ ਤੇ ਬਹਾਦਰੀ ਦਾ ਪ੍ਰਤੀਕ ਹੈ। ਫ਼ਿਲਮ ਇਕ ਆਮ ਬੌਕਸਰ ਨੌਜਵਾਨ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਸਿੱਖੀ ਵੱਲ ਵਧਦੀ ਹੈ।
ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਬਲਬੀਰ ਕੌਰ ਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਵਲੋਂ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਸੰਵਾਦ ਕੁਦਰਤ ਪਾਲ ਵਲੋਂ ਸ਼ਿੰਗਾਰੇ ਗਏ ਹਨ। ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਬਰਿੰਦਰ ਢਪਈ ਵੀਰੂ, ਹਰਪ੍ਰੀਤ ਸਿੰਘ ਖਹਿਰਾ, ਨੇਹਾ ਪਵਾਰ, ਰਜ਼ਾ ਮੁਰਾਦ, ਡੌਲੀ ਬਿੰਦਰਾ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਕੌਰ ਚੱਢਾ, ਸੁਵਿਧਾ ਦੁੱਗਲ, ਮਹਾਬੀਰ ਭੁੱਲਰ, ਭੁਪਿੰਦਰ ਸਿੰਘ, ਟਹਿਲਪ੍ਰੀਤ ਸਿੰਘ, ਰਾਜ ਹੁੰਦਲ, ਜਸਵੰਤ ਸਿੰਘ ਜੱਸ ਤੇ ਅਮਰੀਕ ਰੰਧਾਵਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।


Tags: Mall Of AmritsarKirdar E Sardar KS MakhanNav Bajwa Neha Pawar Barinder Dhapai