FacebookTwitterg+Mail

'ਕਿਰਦਾਰ-ਏ-ਸਰਦਾਰ' ਦੀ ਸਟਾਰ ਕਾਸਟ ਕੱਲ ਪੁੱਜੇਗੀ ਪਟਿਆਲਾ

kirdar e sardar patiala tour
19 September, 2017 09:23:38 PM

ਜਲੰਧਰ— 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' ਦੀ ਸਟਾਰ ਕਾਸਟ ਕੱਲ ਯਾਨੀ 20 ਸਤੰਬਰ ਨੂੰ ਪਲੇਅ ਵੇਅਸ ਸੀਨੀਅਰ ਸੈਕੰਡਰੀ ਸਕੂਲ, ਸੋਡਾ ਵਾਟਰ ਸਟ੍ਰੀਟ, ਲਾਹੌਰੀ ਗੇਟ, ਪਟਿਆਲਾ ਵਿਖੇ 6 ਵਜੇ ਪੁੱਜੇਗੀ। ਬੈਸਟ ਇਵੈਂਟ ਮੈਨੇਜਮੈਂਟ ਗਰੁੱਪ ਤੇ ਆਰ. ਕੇ. ਬਾਂਸਲ (ਦਿ ਇਵੈਂਟ ਗੁਰੂ) ਵਲੋਂ ਪਲੇਅ ਵੇਅਸ ਸੀਨੀਅਰ ਸੈਕੰਡਰੀ ਸਕੂਲ ਨਾਲ ਮਿਲ ਕੇ 'ਕਿਰਦਾਰ-ਏ-ਸਰਦਾਰ' ਦਾ ਪ੍ਰਮੋਸ਼ਨਲ ਟੂਰ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਦੌਰਾਨ ਗਾਇਕ ਸਾਰਥੀ ਕੇ ਲਾਈਵ ਪਰਫਾਰਮੈਂਸ ਵੀ ਦੇਣਗੇ।
Punjabi Bollywood Tadka
ਦੱਸਣਯੋਗ ਹੈ ਕਿ 'ਕਿਰਦਾਰ-ਏ-ਸਰਦਾਰ' ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਨੂੰ ਕੋ-ਪ੍ਰੋਡਿਊਸ ਗੁਰਪ੍ਰੀਤ ਕੌਰ ਚੱਢਾ ਨੇ ਕੀਤਾ ਹੈ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ, ਜਿਸ 'ਚ ਬਲਬੀਰ ਕੌਰ ਦਾ ਵੀ ਖਾਸ ਯੋਗਦਾਨ ਰਿਹਾ ਹੈ। ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ ਤੇ ਬਰਿੰਦਰ ਢਪਈ ਵੀਰੂ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜਿਹੜੀ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Kirdar-E-Sardar Barinder Dhapai Veeru KS Makhan Nav Bajwa Neha Pawar Patiala Tour