FacebookTwitterg+Mail

'ਕਿਰਦਾਰ-ਏ-ਸਰਦਾਰ' ਦੀ ਸਟਾਰ ਕਾਸਟ ਨੇ ਬਰਨਾਲਾ-ਬਠਿੰਡਾ 'ਚ ਲਾਈਆਂ ਰੌਣਕਾਂ

kirdar e sardar promotional tour
21 September, 2017 09:05:51 PM

ਜਲੰਧਰ— 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' ਦੀ ਪ੍ਰਮੋਸ਼ਨ ਜ਼ੋਰਾਂ 'ਤੇ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਭਾਵ 20 ਸਤੰਬਰ ਨੂੰ ਫਿਲਮ ਦੀ ਸਟਾਰ ਕਾਸਟ ਪਟਿਆਲਾ 'ਚ ਸੀ। ਇਸ ਦੌਰਾਨ ਇਥੋਂ ਦੇ ਪਲੇਅ ਵੇਅਸ ਸੀਨੀਅਰ ਸੈਕੰਡਰੀ ਸਕੂਲ, ਸੋਡਾ ਵਾਟਰ, ਲਾਹੌਰੀ ਗੇਟ ਵਿਖੇ ਫਿਲਮ ਦੀ ਪੂਰੀ ਟੀਮ ਨੇ ਆਪਣੇ ਤਜਰਬੇ ਨੂੰ ਸਾਂਝਾ ਕੀਤਾ।

 

#Kirdar_E_Sardar_Releasing_29_sep_Worldwide #Kirdar_E_Sardar Team At #Kings_Group_of_Institutes_Barnala #Big_Croud #Big_Event #Live_Event #Live_Talks #Live_Actions Gopy Pannu Harpreet Singh Khehra Gurpreet Kaur Chadha Jatinder Singh Jeetu Ks Makhan Neha Pawar Nav Bajwa Ur's Barinder Dhapai Veeru

Dikirim oleh Barinder Dhapai VEERU pada 20 September 2017

ਅੱਜ ਫਿਲਮ ਦੀ ਟੀਮ ਬਰਨਾਲਾ ਤੇ ਬਠਿੰਡਾ 'ਚ ਸੀ। ਅੱਜ ਸਵੇਰੇ ਫਿਲਮ ਦੀ ਟੀਮ ਕਿੰਗਸ ਗਰੁੱਪ ਆਫ ਇੰਸਟੀਚਿਊਟ, ਪੱਟੀ ਸ਼ੇਖਵਾ ਰੋਡ, ਬਠਿੰਡਾ ਵਿਖੇ ਲੋਕਾਂ ਦੇ ਰੂ-ਬ-ਰੂ ਹੋਈ। ਇਸ ਤੋਂ ਬਾਅਦ ਫਿਲਮ ਦੀ ਟੀਮ ਨੇ ਨੱਥਾ ਸਿੰਘ ਟਾਵਰਸ, ਮਾਹੇਸ਼ਵਰੀ ਚੌਕ, ਬਠਿੰਡਾ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਦੱਸਣਯੋਗ ਹੈ ਕਿ ਅੱਜ ਫਿਰ ਬਠਿੰਡਾ 'ਚ ਪ੍ਰਮੋਸ਼ਨ ਖਤਮ ਹੋਣ ਤੋਂ ਬਾਅਦ ਟੀਮ ਪਟਿਆਲਾ ਰਵਾਨਾ ਹੋ ਗਈ ਹੈ। ਇਸ ਪ੍ਰਮੋਸ਼ਨਲ ਟੂਰ 'ਚ ਪ੍ਰੀਤ ਸਾਹਨੀ ਵੀ ਹਾਜ਼ਰ ਸਨ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਚ ਕੇ. ਐੱਸ. ਮੱਖਣ ਮੁੱਖ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਫਿਲਮ 'ਚ ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਡੌਲੀ ਬਿੰਦਰਾ, ਗੁਰਪ੍ਰੀਤ ਕੌਰ ਚੱਢਾ, ਮਹਾਵੀਰ ਭੁੱਲਰ ਤੇ ਰਾਜ ਹੁੰਦਲ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਬਰਿੰਦਰ ਨੈਗੇਟਿਵ ਕਿਰਦਾਰ ਨਿਭਾਅ ਰਹੇ ਹਨ। ਫਿਲਮ 'ਚ ਉਹ ਇੰਟਰਨੈਸ਼ਨਲ ਫਾਈਟਰ ਡੈਨੀਅਲ ਜੈਕਬ ਉਰਫ ਡੈਨੀ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ।
Punjabi Bollywood Tadka
ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ। ਫਿਲਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Kirdar-E-Sardar Nav Bajwa KS Makhan Barinder Dhapai Veeru Neha Pawar