FacebookTwitterg+Mail

'ਬਿੱਗ ਬੌਸ' ਦੇ ਇਸ ਸਾਬਕਾ ਕਪੱਲਸ ਦੇ Liplock ਦੀਆਂ ਤਸਵੀਰਾਂ ਹੋਈਆਂ ਵਾਇਰਲ

    1/3
29 May, 2017 10:21:04 AM
ਮੁੰਬਈ— ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਟੀ. ਵੀ ਸੈਲੇਬਸ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਪਿਆਰ, ਪਰਿਵਾਰ ਹੋਵੇ ਜਾਂ ਦੋਸਤਾਂ ਨਾਲ ਪਾਰਟੀ, ਸਟਾਰਜ਼ ਇਸ ਦੀ ਜਾਣਕਾਰੀ ਆਪਣੇ ਫੈਨਜ਼ ਨੂੰ ਦੇਣਾ ਨਹੀਂ ਭੁੱਲਦੇ। ਨਿੱਜੀ ਜ਼ਿੰਦਗੀ ਨਾਲ-ਨਾਲ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਗੱਲਾਂ ਵੀ ਸਿਤਾਰੇ ਇਸ ਪਲੈਟਫਾਰਮ 'ਤੇ ਦੱਸਦੇ ਹਨ।
ਹਾਲ ਹੀ 'ਚ ਟੀ. ਵੀ ਦੇ ਮਸ਼ਹੂਰ ਕਪਲ ਕੀਸ਼ਵਰ ਮਰਚੈਂਟ ਅਤੇ ਸੁਏਸ਼ ਰਾਏ ਨੇ ਲਿਪ-ਲਾਕ ਕਰਦੇ ਹੋਏ ਆਪਣੀ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਹੈ। ਰਿਐਲੀਟੀ ਸ਼ੋਅ 'ਬਿੱਗ ਬੋਸ' 'ਚ ਨਜ਼ਰ ਆ ਚੁੱਕੇ ਇਸ ਕਪਲ ਦੀ ਇਹ ਤਸਵੀਰ ਬੇਹੱਦ ਰੋਮਾਂਟਿਕ ਹੈ। 'ਬਿੱਗ ਬੌਸ ਸੀਜ਼ਨ 9' 'ਚ ਨਜ਼ਰ ਆਈ ਇਸ ਜੋੜੀ ਨੇ ਪਿਛਲੇ ਸਾਲ ਦਸੰਬਰ 'ਚ ਵਿਆਹ ਕਰਵਾਇਆ ਸੀ। ਮਹਿੰਦੀ, ਸੰਗੀਤ ਤੋਂ ਲੈ ਕੇ ਰਿਸੈਪਸ਼ਨ ਦੀ ਤਸਵੀਰਾਂ ਵੀ ਇਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸਨ। ਵਿਆਹ ਤੋਂ ਕੁਝ ਦਿਨ ਬਾਅਦ ਹੀ ਕੈਲੀਫੋਰਨੀਆ 'ਚ ਕਪਲ ਨੇ ਹਨੀਮੂਨ ਇੰਨਜੁਆਏ ਕਰਨ ਚੱਲੇ ਗਏ। 'ਬਿੱਗ ਬੌਸ' ਦੇ ਘਰ ਇਹ ਜੋੜੀ ਕਾਫੀ ਪ੍ਰਸਿੱਧ ਰਹੀ ਸੀ। ਕਿਸ਼ਵਰ ਅਤੇ ਸੁਏਸ਼ ਦੀ ਉਮਰ 'ਚ ਕਾਫੀ ਫਰਕ ਹੈ ਅਤੇ ਸ਼ੁਰੂਆਤ 'ਚ ਹੀ ਇਸ ਜੋੜੀ ਨੂੰ ਲੈ ਕੇ ਕਈ ਉਮੀਦਾਂ ਲਾਈਆਂ ਜਾ ਰਹੀਆਂ ਸਨ।

ਦੱਸ ਦਈਏ ਕਿ ਸੁਏਸ਼ ਅਤੇ ਕਿਸ਼ਵਰ ਦੀ ਮੁਲਾਕਾਤ ਟੀ. ਵੀ. ਸ਼ੋਅ 'ਪਿਆਰ ਕੀ ਏਕ ਕਹਾਣੀ' ਦੇ ਸੈੱਟ ਤੇ ਹੋਈ ਸੀ। ਲਗਭਗ 6 ਸਾਲ ਤੱਕ ਡੇਟਿੰਗ ਕਰਨ ਤੋਂ ਬਾਅਦ ਇਨ੍ਹਾਂ ਪਿਛਲੇ ਦਸੰਬਰ ਕੋਰਟ ਮੈਰਿਜ਼ ਕਰ ਲਈ ਸੀ। ਫਿਲਹਾਲ ਕਿਸ਼ਵਰ 'ਗੰਗਾ' ਅਤੇ 'ਸਾਵਿਤਰੀ ਦੇਵੀ ਕਾਲੇਜ ਐਂਡ ਹਾੱਸਪਿਟਲ' 'ਚ ਨਜ਼ਰ ਆ ਰਹੀ ਹੈ ਅਤੇ ਸੁਏਸ਼ ਐਕਟਿੰਗ ਛੱਡ ਸਿਗਿੰਗ ਕੈਰੀਅਰ 'ਚ ਧਿਆਨ ਦੇ ਰਹੇ ਹਨ।

Tags: Kishwar MerchantSuyyash Rai Ex Bigg Bosssweet liplockਕੀਸ਼ਵਰ ਮਰਚੈਂਟਸੁਏਸ਼ ਰਾਏ ਲਿਪਲਾਕ