FacebookTwitterg+Mail

Pics : ਗੋਆ 'ਚ ਛੁੱਟੀਆਂ ਦਾ ਆਨੰਦ ਮਨਾ ਰਹੀ ਹੈ ਕਿਸ਼ਵਰ ਮਰਚੇਂਟ

kishwar merchant
11 June, 2018 02:39:32 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਕਿਸ਼ਵਰ ਮਰਚੇਂਟ ਇਨ੍ਹੀਂ ਦਿਨੀਂ ਗੋਆ 'ਚ ਛੁੱਟੀਆਂ ਦਾ ਆਨੰਦ ਮਨਾ ਰਹੀ ਹੈ। ਉੱਥੇ ਹੀ ਉਸਨੇ ਆਪਣੇ ਫੈਨਜ਼ ਲਈ ਇਸ ਵੈਕੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰ ਰਹੀ ਹੈ।

Punjabi Bollywood Tadka
ਹਾਲ ਹੀ 'ਚ ਕਿਸ਼ਵਰ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸਵਿਮ ਸੂਟ ਪਹਿਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਬੇਹੱਦ ਬੋਲਡ ਦਿਖਾਈ ਦੇ ਰਹੀ ਹੈ। ਕਿਸ਼ਵਰ ਦੀਆਂ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਕਰੀਬ 5 ਸਾਲ ਦੇ ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਪਿਛਲੇ 16 ਦਸੰਬਰ ਨੂੰ ਕਿਸ਼ਵਰ ਨੇ ਆਪਣੇ ਪ੍ਰੇਮੀ ਅਤੇ ਟੀ. ਵੀ. ਅਭਿਨੇਤਾ ਸੁਯਾਸ਼ ਰਾਏ ਨਾਲ ਵਿਆਹ ਕਰਵਾ ਲਿਆ ਸੀ। ਖਾਸ ਗੱਲ ਇਹ ਹੈ ਕਿ ਦੋਹਾਂ ਦੀ ਉਮਰ ਵਿਚਕਾਰ 7 ਸਾਲ ਦਾ ਅੰਤਰ ਹੈ।

Punjabi Bollywood Tadka

ਇਕ ਇੰਟਰਵਿਊ ਦੌਰਾਨ ਇਸ ਬਾਰੇ ਗੱਲ ਕਰਦੇ ਹੋਏ ਕਿਸ਼ਵਰ ਨੇ ਕਿਹਾ ਸੀ ਕਿ ਸ਼ੁਰੂਆਤ 'ਚ ਸਾਨੂੰ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਬਰਾਂ ਦੇ ਸਵਾਲਾਂ ਨਾਲ ਲੜਨਾ ਪਿਆ, ਕਿਉਂਕਿ ਸਾਡੇ ਵਿਚਕਾਰ 7 ਸਾਲ ਦਾ ਅੰਤਰ ਸੀ ਪਰ ਆਖਿਰਕਾਰ ਉਨ੍ਹਾਂ ਸਾਨੂੰ ਅਤੇ ਸਾਡਾ ਫੈਸਲਾ ਸਵਿਕਾਰ ਕਰ ਲਿਆ ਅਤੇ ਅਸੀਂ ਇਕੱਠੇ ਹੋ ਗਏ''।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kishwar Merchant Goa Vacation Swimsuit Suyyash Rai Tv Actress

Edited By

Kapil Kumar

Kapil Kumar is News Editor at Jagbani.