FacebookTwitterg+Mail

ਵਿਆਹ ਦੇ ਇਕ ਮਹੀਨੇ ਬਾਅਦ ਹੀ ਉਦਾਸ ਹੋਇਆ ਇਹ ਟੀ. ਵੀ. ਜੋੜਾ, ਜਾਣੋ ਕੀ ਹੈ ਵਜ੍ਹਾ (ਦੇਖੋ ਤਸਵੀਰਾਂ)

    1/5
17 January, 2017 10:28:26 PM
ਮੁੰਬਈ— ਬਿੱਗ ਬੌਸ ਸੀਜ਼ਨ 9 'ਚ ਨਜ਼ਰ ਆਏ ਟੀ. ਵੀ. ਕੱਪਲ 'ਸੁਕਿਸ਼' ਭਾਵ ਚੰਡੀਗੜ੍ਹ ਦੇ ਸੂਯਸ਼ ਰਾਏ ਤੇ ਮੁੰਬਈ ਦੀ ਕਿਸ਼ਵਰ ਮਰਚੇਂਟ ਨੇ ਪਿਛਲੇ ਸਾਲ 16 ਦਸੰਬਰ ਨੂੰ ਵਿਆਹ ਕਰਵਾਇਆ ਸੀ। ਹਾਲਾਂਕਿ ਹੁਣ ਵਿਆਹ ਦੇ ਲਗਭਗ ਇਕ ਮਹੀਨੇ ਬਾਅਦ ਹੀ ਇਹ ਜੋੜਾ ਕਾਫੀ ਉਦਾਸ ਹੋ ਗਿਆ ਹੈ। ਅਸਲ 'ਚ ਉਦਾਸ ਹੋਣ ਦੀ ਵਜ੍ਹਾ ਸੂਯਸ਼ ਜਾਂ ਫਿਰ ਕਿਸ਼ਵਰ ਨਹੀਂ, ਸਗੋਂ ਕੋਈ ਹੋਰ ਹੀ ਹੈ।
ਵਜ੍ਹਾ ਇਹ ਹੈ ਕਿ ਕਿਸ਼ਵਰ ਨੂੰ ਮਿਲੀ ਵਿਆਹ ਵਾਲੀ ਮੁੰਦਰੀ ਦਾ ਹੀਰਾ ਹੌਲੀ-ਹੌਲੀ ਟੁੱਟ ਰਿਹਾ ਹੈ, ਜਿਸ ਦੀ ਵਜ੍ਹਾ ਕਾਰਨ ਕਿਸ਼ਵਰ ਤੇ ਸੂਯਸ਼ ਦੋਵੇਂ ਹੀ ਪ੍ਰੇਸ਼ਾਨ ਹਨ। ਕਿਸ਼ਵਰ ਨੇ ਵਿਆਹ ਵਾਲੀ ਮੁੰਦਰੀ ਦੇ ਹੀਰੇ ਤੇ ਉਸ ਦੀ ਖਰਾਬ ਕੁਆਲਿਟੀ ਨੂੰ ਲੈ ਕੇ ਬ੍ਰਾਂਡ ਨੂੰ ਵੀ ਟਵਿਟਰ 'ਤੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਰੱਜ ਕੇ ਸੁਣਾਈਆਂ ਹਨ।
ਕਿਸ਼ਵਰ ਨੇ ਲਿਖਿਆ ਹੈ, 'ਵਿਆਹ ਦੇ ਇਕ ਮਹੀਨੇ ਬਾਅਦ ਹੀ ਮੇਰੀ ਮੁੰਦਰੀ ਦਾ ਹੀਰਾ ਦੋ ਵਾਰ ਟੁੱਟ ਚੁੱਕਾ ਹੈ। ਮੁੰਦਰੀ ਦਾ ਹੀਰਾ ਟੁੱਟਿਆਂ 10 ਦਿਨ ਹੋ ਚੁੱਕੇ ਹਨ ਪਰ ਜਿਥੋਂ ਅਸੀਂ ਇਸ ਨੂੰ ਖਰੀਦਿਆ, ਉਨ੍ਹਾਂ ਨੇ ਹੁਣ ਤਕ ਮੁੜ ਕੇ ਵੀ ਨਹੀਂ ਦੇਖਿਆ ਹੈ। ਇੰਨਾ ਹੀ ਨਹੀਂ ਕਿਸ਼ਵਰ ਨੇ ਇਕ ਹੋਰ ਟਵੀਟ ਕੀਤਾ ਤੇ ਲਿਖਿਆ, 'ਜਿਥੋਂ ਅਸੀਂ ਇਹ ਹੀਰੇ ਦੀ ਮੁੰਦਰੀ ਖਰੀਦੀ, ਉਹ ਹੁਣ ਤਕ ਸਭ ਤੋਂ ਖਰਾਬ ਗਹਿਣਿਆਂ ਦੀ ਦੁਕਾਨ ਹੈ। ਕ੍ਰਿਪਾ ਕਰਕੇ ਉਥੋਂ ਕੋਈ ਵੀ ਗਹਿਣਾ ਨਾ ਖਰੀਦੋ। ਇਨ੍ਹਾਂ ਦੀ ਕੁਆਲਿਟੀ ਤੇ ਸਰਵਿਸ ਦੋਵੇਂ ਬਹੁਤ ਹੀ ਘਟੀਆ ਪੱਧਰ ਦੀਆਂ ਹਨ।'

Tags: ਸੂਯਸ਼ ਰਾਏ ਕਿਸ਼ਵਰ ਮਰਚੇਂਟ Kishwar Merchant Suyyash Rai