FacebookTwitterg+Mail

ਦੁਨੀਆ ਦੀ ਤੀਜੀ ਵੱਡੀ ਫਿਲਮ ਇੰਡਸਟਰੀ ਬਾਲੀਵੁੱਡ ਦੀ ਜਾਣੋ ਪਰਦੇ ਦੇ ਪਿੱਛੇ ਦੀ ਸਚਾਈ

    1/6
29 March, 2017 12:55:06 PM
ਮੁੰਬਈ—ਬਾਲੀਵੁੱਡ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਹੈ। ਦੇਸ਼ ਹੀ ਨਹੀਂ ਵਿਦੇਸ਼ੀ ਆਰਟਿਸਟ ਵੀ ਇੱਥੇ ਪਛਾਣ ਬਣਾਉਣ ਲਈ ਆਉਂਦੇ ਹਨ ਪਰ ਇਸ ਚਮਕਦਾਰ ਇੰਡਸਟਰੀ ਦੀ ਪਰਦੇ ਦੇ ਪਿੱਛੇ ਦੀ ਸਚਾਈ ਕੁਝ ਹੋਰ ਹੀ ਹੈ, ਜਿਸ ਦਾ ਸਾਹਮਣਾ ਕਿਸੇ ਨਾ ਕਿਸੇ ਹੀਰੋ ਜਾਂ ਹੀਰੋਇਨ ਨਾਲ ਹੁੰਦਾ ਰਹਿੰਦਾ ਹੈ। ਅੱਜ ਤੁਹਾਨੂੰ ਅਜਿਹਾ ਹੀ ਕੁਝ ਅੱਗੇ ਦੱਸਣ ਜਾਣ ਰਹੇ ਹਾਂ।
ਹੀਰੋਇਨ ਦਾ ਸੈਕਸ਼ੂਅਲੇਸ਼ਨ
► ਇਹ ਬਾਲੀਵੁੱਡ ਦੀ ਹਰ ਦੂਜੀ ਫਿਲਮ ਦੀ ਸਚਾਈ ਹੈ। ਜੇਕਰ ਇਕ ਸਰਵੇ ਦੇ ਅੰਕੜਿਆਂ 'ਤੇ ਧਿਆਨ ਦੇਈਏ ਤਾਂ 35% ਫੀਮੇਲ ਕਿਰਦਾਰ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕੁਝ ਨਿਊਡਿਟੀ ਨਾਲ ਦਿਖਾਇਆ ਜਾਂਦਾ ਹੈ। ਜਰਮਨੀ ਅਤੇ ਆਸਟਰੇਲੀਆਂ ਤੋਂ ਬਾਅਦ ਇੰਡੀਅਨ ਫਿਲਮਾਂ ਤੀਜੇ ਸਥਾਨ 'ਤੇ ਹਨ, ਜਿੱਥੇ ਹੀਰੋਇਨਾਂ ਦੀਆਂ ਸੈਕਸੀ ਇਮੇਜ਼ ਨੂੰ ਦਿਖਾਇਆ ਜਾਂਦਾ ਹੈ। ਬਾਲੀਵੁੱਡ 'ਚ ਆਈਟਮ ਨੰਬਰ ਦਾ ਕੰਮ ਵੀ ਖੂਬ ਜ਼ੋਰਾਂ 'ਤੇ ਚਲ ਰਿਹਾ ਹੈ।
ਕਾਸਟਿੰਗ ਕਾਊਚ
► ਕਾਸਿਟੰਗ ਕਾਊਚ ਬਾਲੀਵੁੱਡ ਦੀ ਅਜਿਹੀ ਗੰਦੀ ਸਚਾਈ ਹੈ, ਜਿਸ 'ਚ ਕਈ ਨਵੇਂ ਹੀਰੋ-ਹੀਰੋਇਨ ਨੂੰ ਲੰਘਣਾ ਪੈਂਦਾ ਹੈ। ਕੁਝ ਕਾਸਟਿੰਗ ਡਾਇਰੈਕਟਰ ਵੱਡੇ ਕਿਰਦਾਰ ਦਾ ਲਾਲਚ ਦੇ ਕੇ ਇਸ ਚੀਜ਼ ਦਾ ਦਬਾਅ ਬਣਾਉਂਦੇ ਹਨ।
ਫੀਮੇਲ ਅਤੇ ਮੇਲ ਆਰਟਿਸਟ 'ਚ ਫੀਸ ਦਾ ਅੰਤਰ
► ਬਾਲੀਵੁੱਡ 'ਚ ਮੇਲ ਅਦਾਕਾਰ ਨੂੰ ਸਫਲਤਾਂ ਦੀ ਚਾਬੀ ਮੰਨਿਆ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਫੀਮੇਲ ਅਦਾਕਾਰਾਂ ਦੀ ਤੁਲਨਾ'ਚ ਬੇਹੱਦ ਘੱਟ ਫੀਸ ਮਿਲਦੀ ਹੈ। ਜਿਵੇ ਫਿਲਮ 'ਸੁਲਤਾਨ' ਲਈ ਸਲਮਾਨ ਨੂੰ 100 ਕਰੋੜ ਦੀ ਕਮਾਈ ਹੋਈ , ਜਦਕਿ ਅਨੁਸ਼ਕਾ ਨੂੰ ਸਿਰਫ 6 ਕਰੋੜ ਫੀਸ ਮਿਲੀ।
ਵਿਕਾਉ ਐਵਾਰਡਜ਼
► ਬਾਲੀਵੁੱਡ 'ਚ ਹਰ ਸਾਲ ਕਈ ਐਵਾਰਡਜ਼ ਸ਼ੋਅ ਹੁੰਦੇ ਹਨ ਅਤੇ ਇਨ੍ਹਾਂ 'ਚ ਵਧ ਐਵਾਰਡ ਦੀ ਖਰੀਦ-ਫਰੋਖਤ ਦਾ ਦੋਸ਼ ਲਗਾਇਆ ਜਾਂਦਾ ਹੈ। ਕਈ ਅਦਾਕਾਰ-ਅਦਾਕਾਰਾ ਪੈਸੇ ਦੇ ਕੇ ਐਵਾਰਡ ਖਰੀਦ ਲੈਂਦੇ ਹਨ ਤਾਂ ਕਈਆਂ ਨੂੰ ਵੀ ਸ਼ੋਅ 'ਚ ਪੇਸ਼ਕਾਰੀ ਕਰਨ ਦੇ ਬਦਲੇ ਐਵਾਰਡ ਦਿੱਤੇ ਜਾਂਦੇ ਹਨ।
ਕਾਸਮੈਟਿਕ ਸਰਜ਼ਰੀ
► ਬਾਲੀਵੁੱਡ 'ਚ ਕਾਸਮੈਟਿਕ ਸਰਜ਼ਰੀ ਦਾ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ। ਕਦੀ ਵੀ ਹੀਰੋ-ਹੀਰੋਇਨਾਂ ਨੇ ਕਦੇ ਵੀ ਇਹ ਖੁੱਲ ਕੇ ਨਹੀਂ ਮੰਨਿਆ। ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਖੁਦ ਚੰਗਾ ਦਿਖਾਉਣ ਲਈ ਸਰਜ਼ਰੀ ਕਰਵਾਈ ਹੈ। ਲਿੱਪ ਸਰਜ਼ਰੀ, ਬ੍ਰੇਸਟ ਇੰਪਲਾਈਟ, ਸਕਿੱਨ ਲਾਈਟਿੰਗ ਅਤੇ ਹੇਅਰ ਟਰਾਂਸਪਲਾਇਟ ਬਾਲੀਵੁੱਡ ਸਿਤਾਰੇ ਹਮੇਸ਼ਾ ਕਰਵਾਉਂਦੇ ਰਹਿੰਦੇ ਹਨ।

Tags: SalmanAnushka Casting CouchCosmetic Surgeryਸਲਮਾਨਅਨੁਸ਼ਕਾਕਾਸਟਿੰਗ ਕਾਊਚਕਾਸਮੈਟਿਕ ਸਰਜ਼ਰੀ