FacebookTwitterg+Mail

B'day Spl : ਸਕੂਲ ਦੌਰਾਨ ਇਸ ਅਭਿਨੇਤਰੀ ਨੇ ਆਪਣੇ ਮਾਡਲਿੰਗ ਕੈਰੀਅਰ ਦੀ ਕੀਤੀ ਸੀ ਸ਼ੁਰੂਆਤ

    1/15
07 January, 2017 02:45:56 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਕੋਇਨਾ ਮਿੱਤਰਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 7 ਜਨਵਰੀ 1984 ਨੂੰ ਕੋਲਕਾਤਾ 'ਚ ਹੋਇਆ ਸੀ। ਉਸ ਨੇ ਆਪਣੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਸਕੂਲ ਦੌਰਾਨ ਕੀਤੀ ਸੀ। ਸਾਲ 2001 'ਚ ਉਸ ਨੇ 'ਗਲੈਮਰਸ ਮੈਗਾ ਮਾਡਲ ਇੰਡੀਆ' ਦਾ 'ਬਿਊਟੀ ਮੁਕਾਬਲਾ' ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਕਈ ਵਿਗਿਆਪਨਾਂ 'ਚ ਕੰਮ ਕੀਤਾ ਅਤੇ ਫੈਸ਼ਨ ਸ਼ੋਅ 'ਚ ਰੈਪ ਵਾਕ ਕੀਤਾ। ਕਈ ਮਿਊਜ਼ਿਕ ਵੀਡੀਓ 'ਚ ਵੀ ਉਸ ਨੇ ਕੰਮ ਕੀਤਾ। ਉਸ ਨੇ ਫਿਲਮ 'ਰੋਡ' ਨਾਲ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ 'ਮੁਸਾਫਿਰ', 'ਏਕ ਖਿਲਾੜੀ ਏਕ ਹਸੀਨਾ', 'ਆਪਣਾ ਸਪਨਾ ਮਨੀ-ਮਨੀ', 'ਢੋਲ', 'ਹੈ ਬੇਬੀ', 'ਅਨਾਮਿਕਾ' ਸਮੇਤ ਕਈ ਹੋਰ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਜਦੋਂਕਿ ਉਹ ਬਾਲੀਵੁੱਡ 'ਚ ਆਪਣੀ ਕੋਈ ਖਾਸ ਪਛਾਣ ਨਹੀਂ ਬਣਾ ਸਕੀ।

Tags: ਕੋਇਨਾ ਮਿੱਤਰਾ ਜਨਮਦਿਨਮਾਡਲਿੰਗ ਕੈਰੀਅਰKoena Mitra birthday ing career